ਵੱਡੀ ਖ਼ਬਰ : ਗੈਂਗਸਟਰ ਅਰਸ਼ ਡੱਲਾ ਦੇ ਪਿਤਾ ਕੋਲੋਂ ਪੁਲਿਸ ਕਰੇਗੀ ਪੁੱਛਗਿੱਛ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗੈਂਗਸਟਰ ਅਰਸ਼ਦੀਪ ਸਿੰਘ ਜਿਸ ਦੇ ਖਾਲਿਸਤਾਨ ਦੀ ਟਾਈਗਰ ਫੋਰਸ ਨਾਲ ਸਬੰਧ ਹਨ ਤੇ ਉਹ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਹੈ। ਹੁਣ ਪੁਲਿਸ ਨੇ ਉਸ ਦੇ ਪਿਤਾ ਦਾ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ਲਿਆ ਹੈ । ਅਰਸ਼ ਡੱਲਾ ਮੋਗਾ ਤੋਂ ਭੱਜ ਕੇ ਕੈਨੇਡਾ ਪਹੁੰਚ ਗਿਆ, ਉੱਥੇ ਜਾ ਕੇ ਕਤਲ ਫਿਰੌਤੀ ਦੇ ਨਾਲ ਕਈ ਮਾਮਲਿਆਂ 'ਚ ਪੰਜਾਬ ਪੁਲਿਸ ਨੂੰ ਲੋੜੀਂਦਾ ਹੈ । ਦੱਸ ਦਈਏ ਕਿ ਅਰਸ਼ ਦੇ ਪਿਤਾ ਚਰਨਜੀਤ ਸਿੰਘ ਜੋ ਕਿ ਫਰੀਦਕੋਟ ਜੇਲ੍ਹ ਵਿੱਚ ਕਿਸੇ ਮਾਮਲੇ ਵਿੱਚ ਬੰਦ ਹਨ। ਜਿਨ੍ਹਾਂ ਨੂੰ ਲੈ ਕੇ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਬਠਿੰਡਾ ਪੁਲਿਸ ਨੇ ਲਿਆਂਦਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਨੂੰ ਅਰਸ਼ ਦੇ ਪਿਤਾ ਦਾ ਇੱਕ ਦਿਨ ਦਾ ਰਿਮਾਂਡ ਲਿਆ ਹੈ। ਇੱਕ ਮਾਮਲੇ ਨੂੰ ਲੈ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ।

More News

NRI Post
..
NRI Post
..
NRI Post
..