ਸੁਹਾਗਰਾਤ ਦੇ ਅਗਲੇ ਦਿਨ ਲਾੜੇ ਨਾਲ ਵਾਪਰਿਆ ਇਹ ਭਾਣਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਰਾਜਸਥਾਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸੁਹਾਗਰਾਤ ਦੇ ਅਗਲੇ ਦਿਨ ਛੱਤ ਵਾਲਾ ਪੱਖਾਂ ਡਿੱਗਣ ਕਾਰਨ ਨੌਜਵਾਨ ਦੀ ਧੋਣ ਕੱਟੀ ਗਈ। ਜਦੋ ਉਸ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ, ਉੱਥੇ ਹੀ ਡਾਕਟਰਾਂ ਵਲੋਂ ਉਸ ਦੇ 26 ਤੋਂ ਵੱਧ ਟਾਂਕੇ ਲਗਾਏ ਗਏ । ਜਿਸ ਤੋਂ ਬਾਅਦ ਨੌਜਵਾਨ ਦੀ ਜਾਨ ਬਚਾਈ ਗਈ । ਦੱਸਿਆ ਜਾ ਰਿਹਾ ਜਖ਼ਮੀ ਨੌਜਵਾਨ ਦਾ ਇੱਕ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਜਾਣਕਾਰੀ ਮੁਤਾਬਕ ਮਾਰਬਲ ਵਪਾਰੀ ਇਕਰਾਮ ਦਾ ਵਿਆਹ ਬੀਤੀ ਦਿਨੀਂ ਜੰਨਤ ਨਾਲ ਹੋਇਆ ਸੀ।

ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਕੇ ਦੋਵੇ ਆਪਣੇ ਕਮਰੇ ਵਿੱਚ ਚੱਲੇ ਗਏ। ਸਾਰੀ ਰਾਤ ਜਾਗਣ ਕਾਰਨ ਇਕਰਾਮ ਬਹੁਤ ਥੱਕਿਆ ਹੋਇਆ ਸੀ । ਇਸ ਲਈ ਉਹ ਸੌਂ ਗਿਆ। ਅਗਲੇ ਦਿਨ ਕਮਰੇ ਵਿੱਚ ਸੋਂ ਰਹੇ ਇਕਰਾਮ ਦੇ ਰੋਣ ਦੀ ਆਵਾਜ਼ ਸੁਣੀ ਤਾਂ ਪਰਿਵਾਰਿਕ ਮੈਬਰਾਂ ਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਇਕਰਾਮ ਖੂਨ ਨਾਲ ਲਖਪੱਖ ਸੀ । ਜਿਸ ਤੋਂ ਬਾਅਦ ਉਸ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ ,ਡਾਕਟਰਾਂ ਅਨੁਸਾਰ ਫਿਲਹਾਲ ਇਕਰਾਮ ਖ਼ਤਰੇ ਤੋਂ ਬਾਹਰ ਹੈ ।

More News

NRI Post
..
NRI Post
..
NRI Post
..