ਮਹਾਠੱਗ ਸੁਕੇਸ਼ ਨੇ ਓਡੀਸ਼ਾ ਰੇਲ ਹਾਦਸੇ ‘ਚ ਪੀੜਤਾ ਦੀ ਮਦਦ ਲਈ ਰੱਖਿਆ ਪ੍ਰਸਵਾਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਜੇਲ੍ਹ 'ਚ ਬੰਦ ਮਹਾਠੱਗ ਸੁਕੇਸ਼ ਨੇ ਰੇਲ ਮੰਤਰੀ ਨੂੰ ਚਿੱਠੀ ਲਿਖੀ ਹੈ। ਸੁਕੇਸ਼ ਨੇ ਚਿੱਠੀ ਵਿੱਚ ਓਡੀਸ਼ਾ ਰੇਲ ਹਾਦਸੇ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦੇਣ ਨੂੰ ਗੱਲ ਕਹਿ ਹੈ। ਸੁਕੇਸ਼ ਨੇ ਕਿਹਾ ਕਿ ਉਹ ਪੀੜਤਾ ਨੂੰ ਮਦਦ ਲਈ 10 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦੇਣਾ ਚਾਹੁੰਦਾ ਹੈ ।ਸੁਕੇਸ਼ ਨੇ ਲਿਖਿਆ ਕਿ ਓਡੀਸ਼ਾ ਹਾਦਸੇ ਬਾਰੇ ਸੁਣਕੇ ਬਹੁਤ ਦੁੱਖ ਹੋਇਆ ਹੈ। ਉਹ ਹਾਦਸੇ 'ਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਲਈ ਦੁਆ ਕਰਦਾ ਹੈ ।ਉਹ ਉਨ੍ਹਾਂ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹੈ। ਇਸ ਲਈ ਰੇਲ ਮੰਤਰੀ ਉਸ ਦੇ ਪ੍ਰਸਤਾਵ ਨੂੰ ਸਵੀਕਾਰ ਕਰੇ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਓਡੀਸ਼ਾ ਵਿੱਚ ਵੱਡੇ ਰੇਲ ਹਾਦਸੇ ਕਾਰਨ ਕਈ ਲੋਕਾਂ ਦੀ ਮੌਤਾਂ ਹੋ ਗਈਆਂ ਸਨ , ਜਦਕਿ ਕਈ ਲੋਕੁ ਗੰਭੀਰ ਜਖ਼ਮੀ ਹੋ ਗਏ ।ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ।

More News

NRI Post
..
NRI Post
..
NRI Post
..