ਚਾਚੇ ਦੀ ਨਾਬਾਲਿਗ ਧੀ ਨਾਲ ਕਰਦਾ ਸੀ ਭਰਾ ਇਹ ਗ਼ਲਤ ਕੰਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਰਲ ਤੋਂ ਰਿਸ਼ਤਿਆਂ ਨੂੰ ਤਾਰ -ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਅਦਾਲਤ ਨੇ ਚਾਚੇ ਦੀ ਨਾਬਾਲਿਗ ਧੀ ਨਾਲ ਜਬਰ ਜ਼ਨਾਹ ਕਰ ਉਸ ਨੂੰ ਗਰਭਵਤੀ ਕਰਨ ਦੇ ਮਾਮਲੇ ਵਿੱਚ ਵਿਅਕਤੀ ਨੂੰ 135 ਸਾਲ ਦੀ ਸਜ਼ਾ ਸੁਣਾਈ ਹੈ। ਦੱਸਿਆ ਜਾ ਰਿਹਾ ਜੱਜ ਸਾਜੀ ਕੁਮਾਰ ਨੇ 24 ਸਾਲਾਂ ਵਿਅਕਤੀ ਨੂੰ ਪੋਸਕੋ ਤੇ ਵੱਖ- ਵੱਖ ਧਾਰਾਵਾਂ ਤਹਿਤ ਸਜ਼ਾ ਸੁਣਾਈ ਹੈ।ਸਰਕਾਰੀ ਵਕੀਲ ਰਘੂ ਨੇ ਕਿਹਾ ਕਿ ਸਾਰੇ ਮਾਮਲਿਆਂ ਵਿੱਚ ਦੋਸ਼ੀ ਨੂੰ 135 ਸਾਲ ਦੀ ਸਜ਼ਾ ਸੁਣਾਈ ਗਈ ਹੈ ,ਹਾਲਾਂਕਿ ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਅਦਾਲਤ ਨੇ ਦੋਸ਼ੀ ਤੇ 5.1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਤੇ ਪੀੜਤਾ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਆਦੇਸ਼ ਦਿੱਤੇ ਹਨ,ਜੋ ਘਟਨਾ ਸਮੇ 15 ਸਾਲਾਂ ਦੀ ਸੀ। ਉੱਥੇ ਹੀ ਨਾਬਾਲਿਗ ਪੀੜਤਾ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਨੂੰ ਭਾਲ ਭਲਾਈ ਕਮਰੇਟੀ ਭੇਜ ਦਿੱਤਾ ਗਿਆ ਹੈ ।

More News

NRI Post
..
NRI Post
..
NRI Post
..