Breaking News : ਬੂੰਦ-ਬੂੰਦ ਨੂੰ ਤਰਸੇਗਾ ਪਾਕਿਸਤਾਨ, ਭਾਰਤ ਦਾ ਵੱਡਾ ਫੈਂਸਲਾ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਭਾਰਤ ਵਲੋਂ ਪਾਕਿਸਤਾਨ ਖਿਲਾਫ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕ ਦਿੱਤਾ ਗਿਆ ਹੈ। ਇਹ ਪਾਣੀ ਹੁਣ ਜੰਮੂ ਤੇ ਪੰਜਾਬ ਨੂੰ ਭੇਜਿਆ ਜਾਵੇਗਾ। ਭਾਰਤ ਪਾਕਿਸਤਾਨ ਖਿਲਾਫ ਸਖ਼ਤ ਰਣਨੀਤੀਕ ਸੰਦੇਸ਼ ਦੇਣ ਦੀ ਰਣਨੀਤੀ ਅਖਤਿਆਰ ਕਰ ਰਿਹਾ ਹੈ। ਉਥੇ ਹੀ ਇਸ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਕਿ ਭਾਰਤ ਦੇ ਅਧਿਕਾਰ ਵਾਲੀ ਤਿੰਨਾਂ ਨਦੀਆਂ ਦਾ ਪਾਣੀ ਹੁਣ ਪਾਕਿਸਤਾਨ ਤੋਂ ਰੋਕ ਕੇ ਯਮੁਨਾ ਵਿਚ ਲਿਆਂਦਾ ਜਾਵੇਗਾ।

ਇਸ ਦੇ ਲਈ ਭਾਰਤ ਦੇ ਅਧਿਕਾਰ ਵਾਲੀਆਂ ਤਿੰਨ ਨਦੀਆਂ ਦੇ ਪ੍ਰਾਜੈਕਟ ਤਿਆਰ ਕਰ ਲਿਆ ਗਿਆ ਹੈ। ਬਾਗਪਤ ਜ਼ਿਲੇ ਵਿਚ ਪਹੁੰਚੇ ਨਿਤਿਨ ਗਡਕਰੀ ਨੇ ਕਿਹਾ ਕਿ ਅਸੀਂ ਪਾਣੀ ਦੇ ਰਾਹ 'ਤੇ ਵੀ ਕੰਮ ਕਰ ਰਹੇ ਹਾਂ। ਪਾਣੀ ਦੀ ਕਮੀ ਨਾ ਰਹੇ ਇਸ ਲਈ ਭਾਰਤ ਦੇ ਅਧਿਕਾਰ ਵਾਲੀਆਂ ਤਿੰਨ ਨਦੀਆਂ ਦਾ ਪਾਣੀ ਜੋ ਪਾਕਿਸਤਾਨ ਜਾਂਦਾ ਹੈ, ਉਸ ਨੂੰ ਮੋੜ ਕੇ ਯਮੁਨਾ ਵਿਚ ਲਿਆਂਦਾ ਜਾਵੇਗਾ। 

More News

NRI Post
..
NRI Post
..
NRI Post
..