ਵੱਡੀ ਖ਼ਬਰ : ਕੱਬਡੀ ਖਿਡਾਰੀ ਮਾਮਲੇ ‘ਚ ਪੁਲਿਸ ਨੇ ਕੀਤੇ ਵੱਡੇ ਖ਼ੁਲਾਸੇ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀਂ ਮੋਗਾ ਦੇ ਬੱਧਨੀ ਕਲਾਂ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਵਿੰਦਰ ਕਿੰਦਾ ਦੇ ਘਰ ਕੁਝ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਚਲਾਈਆਂ ਗਿਆ ਸੀ। ਇਸ ਮਾਮਲੇ 'ਚ ਪੁਲਿਸ ਨੇ ਵੱਡੇ ਖੁਲਾਸੇ ਕਰਦੇ ਕਿਹਾ ਕਿ ਕੁਲਵਿੰਦਰ ਨੇ ਹੀ ਆਪਣੀ ਮਾਂ 'ਤੇ ਹਮਲਾ ਕੀਤਾ ਸੀ। ਜਿਸ 'ਚ ਉਹ ਗੰਭੀਰ ਜਖ਼ਮੀ ਹੋ ਗਈ, ਜਖ਼ਮੀ ਹਾਲਤ 'ਚ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਅਨੁਸਾਰ ਕੁਲਵਿੰਦਰ ਨੇ ਦੇਰ ਰਾਤ ਆਪਣੀ ਫੇਸਬੁੱਕ ਤੇ ਲਾਈਵ ਹੋ ਕੇ ਰੋਂਦੇ ਹੋਏ ਕਿਹਾ ਕਿ ਅਮਨ ਲੋਪੋ ,ਖਹਿਰਾ ਨੇ ਉਸ ਦੀ ਮਾਤਾ ਨੂੰ ਮਾਰ ਦਿੱਤਾ ਹੈ। ਕਬੱਡੀ ਖੇਡ 'ਚ ਰੰਜਿਸ਼ਬਾਜ਼ੀ ਰੱਖਦੇ ਹੋਏ ਇਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਜਖ਼ਮੀ ਹੋਈ ਆਪਣੀ ਮਾਤਾ ਦੀਆਂ ਤਸਵੀਰਾਂ ਵੀ ਦਿਖਾ ਰਿਹਾ ਸੀ ।

ਇਸ ਮਾਮਲੇ ਵਿੱਚ ਪੁਲਿਸ ਨੇ ਜਦੋ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਕੋਈ ਵੀ ਵਿਅਕਤੀ ਕੁਵਿੰਦਰ ਸਿੰਘ ਕਿੰਦਾ ਦੇ ਘਰ ਨਹੀਂ ਆਇਆ ਸੀ । ਕੁਲਵਿੰਦਰ ਸਿੰਘ ਨੂੰ ਆਪਣੀ ਮਾਤਾ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ ਜਿਸ ਨੇ ਚਿਕਨ ਕਾਰਨਰ ਮੇਨ ਰੋਡ ਬੱਧਨੀ ਕਲਾਂ ਤੋਂ ਮੀਟ ਕੱਟਣ ਵਾਲਾ ਲੋਹਾ ਦਾ ਕਾਪਾ ਚੁੱਕ ਕੇ ਆਪਣੀ ਮਾਤਾ 'ਤੇ ਹਮਲਾ ਕਰ ਦਿੱਤਾ । ਕੁਲਵਿੰਦਰ ਸਿੰਘ ਕਿੰਦਾ ਨੇ ਆਪਣੀ ਨਿੱਜੀ ਰੰਜਿਸ਼ ਕਰਕੇ ਬਾਕੀ ਵਿਕਅਤੀਆਂ ਦੇ ਨਾਮ ਲਏ ਸੀ । ਪੁਲਿਸ ਨੇ ਕੁਲਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਫਿਲਹਾਲ ਪੁਲਿਸ ਵਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ।

More News

NRI Post
..
NRI Post
..
NRI Post
..