ਫੋਜ ‘ਚ ਭਰਤੀ ਲਈ ਟ੍ਰੇਨਿੰਗ ਲੈ ਰਹੀ ਕੁੜੀ ਨਾਲ ਟ੍ਰੇਨਰ ਨੇ ਕੀਤੀਆਂ ਹੱਦਾਂ ਪਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਵਾਂਸ਼ਹਿਰ ਤੋਂ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਫੋਜ 'ਚ ਭਰਤੀ ਹੋਣ ਦੀ ਟ੍ਰੇਨਿੰਗ ਲੈ ਰਹੀ ਕੁੜੀ ਨਾਲ ਟ੍ਰੇਨਰ ਨੇ ਫਾਰਮ ਭਰਵਾਉਣ ਦੇ ਬਹਾਨੇ ਹੋਟਲ ਦੇ ਕਮਰੇ 'ਚ ਲਿਜਾ ਕੇ ਬਲਾਤਕਾਰ ਕੀਤਾ। ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਸ਼ਿਕਾਇਤ 'ਚ ਪੀੜਤ ਕੁੜੀ ਨੇ ਕਿਹਾ ਕਿ ਉਸ ਨੇ 12ਵੀਂ ਦੀ ਪੜ੍ਹਾਈ ਕੀਤੀ ਹੈ ,ਉਹ ਫੋਜ ਵਿੱਚ ਭਰਤੀ ਹੋਣਾ ਚਾਹੁੰਦੀ ਸੀ । ਜਿਸ ਕਾਰਨ2022 ਤੱਕ ਫੋਜ ਵਿਚ ਭਰਤੀ ਹੋਣ ਦੀ ਪਹਿਲਾਂ ਟ੍ਰੇਨਿੰਗ ਲੈਣ ਲਈ ਪਿੰਡ ਦੇ ਪੰਚਾਇਤ ਮੈਦਾਨ ਵਿੱਚ ਸੁਖਵਿੰਦਰ ਸਿੰਘ ਕੋਲ ਜਾਂਦੀ ਸੀ।

ਪੀੜਤਾ ਨੇ ਦੱਸਿਆ ਕਿ ਬੀਤੀ ਦਿਨੀਂ ਸੁਖਵਿੰਦਰ ਸਿੰਘ ਨੇ ਫੋਨ ਕਰਕੇ ਕਿਹਾ ਕਿ ਉਸ ਦੇ ਫੋਜ ਭਰਤੀ ਦੇ ਫਾਰਮ ਭਰਨੇ ਹਨ। ਜਿਸ ਲਈ ਉਹ ਆਪਣੇ ਸਾਰੇ ਦਸਤਾਵੇਜ਼ ਲੈ ਕੇ ਉਸ ਦੇ ਘਰ ਆ ਜਾਵੇ। ਸੁਖਵਿੰਦਰ ਸਿੰਘ ਉਸ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਹੋਟਲ ਲੈ ਗਿਆ ,ਜਿੱਥੇ ਉਹ 8 ਦਿਨ ਤੱਕ ਰਹੇ । ਪੀੜਤਾ ਨੇ ਕਿਹਾ ਉਸ ਵਲੋਂ ਸੁਖਵਿੰਦਰ ਸਿੰਘ ਕਈ ਵਾਰ ਵਿਰੋਧ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਉਸ ਨੇ ਕਈ ਵਾਰ ਬਲਾਤਕਾਰ ਕੀਤਾ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।

More News

NRI Post
..
NRI Post
..
NRI Post
..