ਦੁੱਖਦਾਈ ਖ਼ਬਰ : ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਵਿਆਹੁਤਾ ਨੇ ਜ਼ਿੰਦਗੀ ਕੀਤੀ ਖ਼ਤਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵਿਆਹੁਤਾ ਨੇ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਦੱਸਿਆ ਜਾ ਰਿਹਾ ਵਿਆਹੁਤਾ ਨੇ ਆਪਣੀ ਸੱਸ ਤੇ ਪਤੀ ਦੀਆਂ ਗਲਤ ਟਿੱਪਣੀਆਂ ਤੋਂ ਪ੍ਰੇਸ਼ਾਨ ਹੋ ਫਾਹਾ ਲੈ ਜੀਵਨ ਲੀਲਾ ਖ਼ਤਮ ਕੀਤੀ ਹੈ। ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ ਦੇ ਰੂਪ 'ਚ ਹੋਈ ਹੈ । ਅਮਨਦੀਪ ਕੌਰ ਦਾ ਵਿਆਹ 4 ਸਾਲ ਪਹਿਲਾਂ ਜਗਜੀਤ ਸਿੰਘ ਵਾਸੀ ਨਾਰੰਗਵਾਲ ਨਾਲ ਹੋਇਆ ਸੀ। ਮਹਿਲਾ ਦੇ ਭਰਾ ਰਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਜੀਜਾ ਜਗਜੀਤ ਸਿੰਘ ਤੇ ਉਸ ਦੀ ਮਾਂ ਕਮਲਾ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ।ਜੀਜਾ ਸ਼ਰਾਬ ਪੀ ਕੇ ਅਮਨਦੀਪ ਨਾਲ ਲੜਾਈ ਕਰਦਾ ਸੀ ।ਕਈ ਵਾਰ ਅਮਨਦੀਪ ਨੇ ਪੇਕੇ ਘਰ ਲੜਾਈ ਬਾਰੇ ਦੱਸਿਆ ਕਿ ਉਸ ਦੇ ਪਤੀ ਨੇ ਹੋਰ ਕੁੜੀ ਬਾਹਰ ਰੱਖੀ ਹੋਈ ਹੈ ਤੇ ਉਸ ਨਾਲ ਰੋਜ਼ਾਨਾ ਕੁੱਟਮਾਰ ਕਰਦਾ ਹੈ ।ਉਸ ਅਨੁਸਾਰ ਭੈਣ ਨੇ ਕੁਝ ਮਹੀਨਿਆਂ ਬਾਅਦ ਲੜਾਈ ਬਾਰੇ ਦੱਸਣਾ ਬੰਦ ਕਰ ਦਿੱਤਾ ਸੀ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..