ਸਾਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਲੋੜ ਹੈ: ਸਭ ਦਾ ਮਾਲਿਕ ਏਕ ਹੈ ਜਥੇਬੰਦੀ

by jaskamal

ਨਿਊਜ਼ ਡੈਸਕ : ਜਲੰਧਰ ਦੇ ਪਿੰਡ ਸਹਿਮ ਤੋਂ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਸਭ ਦਾ ਮਾਲਿਕ ਏਕ ਹੈ ਜਥੇਬੰਦੀ ਵਲੋਂ ਪੰਜਾਬ ਪ੍ਰਧਾਨ ਡਾ. ਸਾਬੀ ਦੀ ਅਗਵਾਈ ਵਿੱਚ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਪੰਜਾਬ ਦੇ ਉਪ ਚੇਅਰਮੈਨ ਪਾਸਟਰ ਹਰਜੋਤ ਸੇਠੀ ਨੇ ਕਿਹਾ ਕਿ ਸਾਨੂੰ ਆਪਸੀ ਭਾਈਚਾਰਾ ਤੇ ਏਕਤਾ ਬਣਾ ਕੇ ਰੱਖਣ ਦੀ ਲੋੜ ਹੈ, ਉੱਥੇ ਹੀ ਪੰਜਾਬ ਪ੍ਰਧਾਨ ਸਾਬੀ ਨੇ ਨੌਜਵਾਨ ਨੂੰ ਨਸ਼ਿਆਂ ਦੇ ਦਲਦਲ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਦਲਜੀਤ ਸਾਬੀ, ਸੋਨੂੰ ਪ੍ਰਤਾਪੁਰਾ, ਰਣਜੀਤ ਸਿੰਘ, ਜੱਗੀ ਕਪੂਰਥਲਾ ਪ੍ਰਧਾਨ ਅਜੇ ਮਲਕੀਤ ਸਿੰਘ , ਦਲਵੀਰ ਫੋਜੀ ਸਮੇਤ ਹੋਰ ਵੀ ਲੋਕ ਸ਼ਾਮਲ ਰਹੇ। ਇਸ ਤੋਂ ਇਲਾਵਾ ਹਰਪ੍ਰੀਤ ਸਿੰਘ ਨੂੰ ਸਰਕਲ ਪ੍ਰਧਾਨ ਨਕੋਦਰ ਤੇ ਸੰਦੀਪ ਸਿੰਘ ਨੂੰ ਦਿਹਾਤੀ ਪ੍ਰਧਾਨ ਨਕੋਦਰ ਤੇ ਮਲਕੀਤ ਸਿੰਘ ਸੋਨੂੰ ਮੀਤ ਪ੍ਰਧਾਨ ਤੇਜ਼ ਪਾਲ ਭੱਟੀ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ । ਦਲਵੀਰ ਸਿੰਘ ਫੋਜੀ ਨੇ ਕਿਹਾ ਕਿ ਸਭ ਦਾ ਮਾਲਿਕ ਏਕ ਹੈ ਜਥੇਬੰਦੀ ਵਲੋਂ ਹਮੇਸ਼ਾਂ ਲੋਕਾਂ ਦੀ ਮਦਦ ਕੀਤੀ ਜਾਵੇਗੀ।

More News

NRI Post
..
NRI Post
..
NRI Post
..