ਵੱਡੀ ਘਟਨਾ : ਵਿਦੇਸ਼ ‘ਚ ਭਾਰਤੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੰਡਨ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਪਾਰਕ 'ਚ ਪਿਛਲੇ ਹਫਤੇ ਇੱਕ ਭਾਰਤੀ ਨੌਜਵਾਨ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ 'ਚ 16 ਸਾਲਾਂ ਨਾਬਾਲਗ ਨੂੰ ਦੋਸ਼ੀ ਠਗਿਰਾਇਆ ਗਿਆ। ਪੁਲਿਸ ਅਨੁਸਾਰ ਨਾਬਾਲਗ ਨੌਜਵਾਨ ਦਾ ਕਾਨੂੰਨੀ ਕਾਰਨਾਂ ਕਰਕੇ ਨਾਮ ਜਨਤਕ ਨਹੀ ਕੀਤਾ ਗਿਆ । ਆਸ਼ੀਸ਼ ਸਚਦੇਵ ਨਾਮ ਦੇ ਨੌਜਵਾਨ ਦੇ ਕਤਲ ਮਾਮਲੇ 'ਚ ਦੋਸ਼ੀ ਬਣਾਏ ਜਾਣ ਤੋਂ ਬਾਅਦ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਅਧਿਕਾਰੀਆਂ ਅਨੁਸਾਰ ਦੇਰ ਸ਼ਾਮ 25 ਸਾਲਾਂ ਨੌਜਵਾਨ ਆਸ਼ੀਸ਼ ਸਚਦੇਵ ਦੀ ਲਾਸ਼ ਇੱਕ ਪਾਰਕ 'ਚ ਮਿਲੀ ।ਜਿਸ ਦੇ ਸਰੀਰ 'ਤੇ ਚਾਕੂ ਦੇ ਨਿਸ਼ਾਨ ਸਨ। ਪੋਸਟਮਾਰਟਮ ਰਿਪੋਰਟ 'ਚ ਸਾਹਮਣੇ ਆਇਆ ਕਿ ਆਸ਼ੀਸ਼ ਦੀ ਮੌਤ ਦਿਲ 'ਤੇ ਚਾਕੂ ਦੇ ਵਾਰ ਕਾਰਨ ਹੋਈ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆਈ ।

More News

NRI Post
..
NRI Post
..
NRI Post
..