ਵੱਡੀ ਵਾਰਦਾਤ : ਇਕੋ ਪਰਿਵਾਰ ਦੇ 3 ਜੀਆਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕੋ ਪਰਿਵਾਰ ਦੇ 3 ਜੀਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਬਚਨ ਕੌਰ ,ਸੁਰਿੰਦਰ ਕੌਰ ਤੇ ਚਮਨ ਲਾਲ ਦੇ ਰੂਪ 'ਚ ਹੋਈ ਹੈ ।ਦੱਸਿਆ ਜਾ ਰਿਹਾ ਅੱਜ ਸਵੇਰੇ ਜਦੋ ਦੁੱਧ ਵਾਲਾ ਘਰ ਦੁੱਧ ਦੇਣ ਆਇਆ ਤਾਂ ਇਸ ਘਟਨਾ ਬਾਰੇ ਪਤਾ ਲੱਗਾ। ਦੁੱਧ ਵਾਲੇ ਨੇ ਜਦੋ ਗੇਟ ਖੜਕਾਇਆ ਤਾਂ ਕਿਸੇ ਨੇ ਵੀ ਗੇਟ ਨਹੀ ਖੋਲਿਆਂ। ਘਰ ਅੰਦਰੋਂ ਗੈਸ ਦੀ ਬਦਬੂ ਆ ਰਹੀ ਸੀ, ਦੁੱਧ ਵਾਲੇ ਵਿਅਕਤੀ ਨੇ ਲੋਕਾਂ ਨੂੰ ਇਕੱਠੇ ਕੀਤਾ ਤੇ ਕਿਹਾ ਕਿ ਇਹ ਲੋਕ ਕਾਫੀ ਦਿਨਾਂ ਤੋਂ ਦਰਵਾਜ਼ਾ ਨਹੀਂ ਖੋਲ੍ਹ ਰਹੇ ਹਨ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਦਰਵਾਜ਼ਾ ਖੋਲ੍ਹ ਦੇਖਿਆ ਤਾਂ ਤਿੰਨਾਂ ਮੈਬਰਾਂ ਦੀ ਲਾਸ਼ਾ ਨੂੰ ਪਈਆਂ ਸਨ । ਇਸ ਘਟਨਾ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..