ਦੁੱਖਦਾਈ ਖ਼ਬਰ : ਕਾਰ ਦੀ ਲਪੇਟ ‘ਚ ਆਉਣ ਨਾਲ 24 ਸਾਲਾਂ ਨੌਜਵਾਨ ਦੀ ਦਰਦਨਾਕ ਮੌਤ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਾਰ ਦੀ ਲਪੇਟ ਵਿੱਚ ਆਉਣ ਕਾਰਨ 24 ਸਾਲਾਂ ਨੌਜਵਾਨ ਮਨਜੀਤ ਸਿੰਘ ਦੀ ਮੌਤ ਹੋ ਗਈ। ਪਰਿਵਾਰਿਕ ਮੈਬਰਾਂ ਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦੇ ਲਾਸ਼ ਨੂੰ ਪੁੱਲ 'ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ । ਜਿਸ ਕਰਕੇ ਲੋਕਾਂ ਨੂੰ ਜਾਮ ਹੋਣ ਕਾਰਨ ਮੁਸ਼ਕਲ ਦਾ ਸਾਹਮਣੇ ਕਰਨਾ ਪੈ ਰਿਹਾ ਹੈ । ਪਰਿਵਾਰਿਕ ਮੈਬਰਾਂ ਅਨੁਸਾਰ ਮਨਜੀਤ ਸਿੰਘ ਹਸਪਤਾਲ ਜ਼ਿੰਦਗੀ ਤੇ ਮੌਤ ਦੀ ਲੜਾਈ ਕਰ ਰਿਹਾ ਪਰ ਪੁਲਿਸ ਵਲੋਂ ਉਸ ਕਾਰ ਚਾਲਕ ਖ਼ਿਲਾਫ਼ ਕੋਈ ਕਾਰਵਾਈ ਨਹੀ ਕੀਤੀ ਗਈ। ਪੁਲਿਸ ਅਧਿਕਾਰੀ ਬੋਲ ਰਹੇ ਹਨ ਕਿ ਪੁੱਲ 'ਤੇ ਲੱਗੇ CCTV ਕਮਰੇ ਹਾਲੇ ਚਾਲੂ ਨਹੀਂ ਹੋਏ । ਕਾਫੀ ਦਿਨਾਂ ਤੋਂ ਅਸੀਂ ਪੁਲਿਸ ਥਾਣੇ ਵਿੱਚ ਇਨਸਾਫ਼ ਲਈ ਚੱਕਰ ਲੱਗਾ ਰਹੇ ਹਾਂ ਪਰ ਪੁਲਿਸ ਵਲੋਂ ਢਿੱਲ ਵਰਤੀ ਜਾ ਰਹੀ ਹੈ ।

More News

NRI Post
..
NRI Post
..
NRI Post
..