ਕਾਲੇ ਜਾਦੂ ਕਾਰਨ ਮਾਸੂਮ ਦਾ ਬੇਰਹਿਮੀ ਨਾਲ ਕਤਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਅੰਮ੍ਰਿਤਸਰ ਦੇ ਪਿੰਡ ਮੁਦਲ ਤੋਂ ਰੂਹ ਕੰਬਾਊ ਘਟਨਾ ਸਾਹਮਣੇ ਆ ਰਹੀ ਹੈ, ਜਿੱਥੇ 9 ਸਾਲਾਂ ਮਾਸੂਮ ਬੱਚੀ ਸੁਖਮਨਦੀਪ ਕੌਰ ਦੇ ਕਤਲ ਮਾਮਲੇ 'ਚ ਪੁਲਿਸ ਨੇ ਪਤੀ- ਪਤਨੀ ਤੇ ਉਨ੍ਹਾਂ ਦੇ ਨੂੰਹ- ਪੁੱਤ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਮਾਮਲੇ 'ਚ ਹਾਲੇ ਹੋਰ ਲੋਕ ਜੋੜਨੇ ਬਾਕੀ ਹਨ । ਗ੍ਰਿਫ਼ਤਾਰ ਕੀਤੇ ਜੋੜੇ ਦੀ ਪਛਾਣ ਤਲਬੀਰ ਤੇ ਉਸ ਦੀ ਪਤਨੀ ਜਸਬੀਰ ਕੌਰ ਪੁੱਤ ਸੂਰਜ ਤੇ ਨੂੰਹ ਪਵਨਦੀਪ ਦੇ ਰੂਪ 'ਚ ਹੋਈ ਹੈ । ਪਤਾ ਲੱਗਾ ਕਿ ਦੋਸ਼ੀਆਂ ਵਲੋਂ ਇਸ ਮਾਮਲੇ ਵਿਚ ਕਈ ਖੁਲਾਸੇ ਕੀਤੇ ਗਏ ਹਨ। ਪੁਲਿਸ ਨੇ ਇਸ ਮਾਮਲੇ 'ਚ ਹੁਣ ਤੱਕ 6 ਰਿਸ਼ਤੇਦਾਰਾਂ ਨੂੰ ਕਾਬੂ ਕੀਤਾ ਹੈ ।ਜਾਣਕਾਰੀ ਅਨੁਸਾਰ ਗੁਰਭੇਜ ਸਿੰਘ ਜੋ ਟਰੱਕ ਡਰਾਈਵਰ ਹੈ ।ਉਹ ਆਪਣੀ ਪਤਨੀ ਪਲਵਿੰਦਰ ਕੌਰ ਤੇ 2 ਬੱਚਿਆਂ ਮੋਹਿਤ ਤੇ ਧੀ ਸੁਖਨਦੀਪ ਨਾਲ ਰਹਿੰਦਾ ਹੈ। ਬੀਤੀ ਦਿਨੀਂ ਆਪਣੇ ਦੋਵੇ ਬੱਚਿਆਂ ਨੂੰ ਰਿਸ਼ਤੇਦਾਰ ਅਮਨਦੀਪ ਕੌਰ ਕੋਲ ਛੱਡ ਕੇ ਉਹ ਕੰਮ 'ਤੇ ਚੱਲੇ ਗਏ ,ਕੁੜੀ ਸ਼ਾਮ ਨੂੰ ਲਾਪਤਾ ਹੋ ਗਈ ਸੀ ।ਕਾਫੀ ਭਾਲ ਤੇ ਵੀ ਉਸ ਦਾ ਕੋਈ ਸੁਰਾਗ ਨਹੀ ਮਿਲਿਆ ।ਦੱਸ ਦਈਏ ਕਿ ਪੁਲਿਸ ਹਵੇਲੀ ਦੇ ਕੋਲੋਂ ਮਾਸੂਮ ਦੀ ਲਾਸ਼ ਖੂਨ ਨਾਲ ਲਖਪੱਖ ਮਿਲੀ ਸੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

More News

NRI Post
..
NRI Post
..
NRI Post
..