ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੱਬੇਵਾਲ ਦੇ ਪਿੰਡ ਜੰਡੋਲੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੇਰ ਰਾਤ 9 ਵਜੇ ਦੇ ਕਰੀਬ ਇੱਕ ਨੌਜਵਾਨ ਵਲੋਂ ਘਰ ਆ ਕੇ ਪਿਓ- ਪੁੱਤ ਨਾਲ ਕੁੱਟਮਾਰ ਕਰਕੇ ਗੋਲੀਆਂ ਚਲਾਈਆਂ ਹਨ। ਗੋਲੀ ਲੱਗਣ ਕਾਰਨ ਦੋਵੇ ਗੰਭੀਰ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਕਰਨੈਲ ਸਿੰਘ ਨੇ ਬਿਆਨ 'ਚ ਕਿਹਾ ਕਿ ਦੇਰ ਰਾਤ ਗੁਰਜਿੰਦਰ ਸਿੰਘ ਵਾਸੀ ਜਸੋਵਾਲ ਉਸ ਦੇ ਘਰ ਇੱਕ ਮੋਟਰਸਾਈਕਲ 'ਤੇ ਆਇਆ ਤੇ ਆਉਂਦੇ ਹੀ ਉਸ ਨੇ ਕੁੜੀ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਤੇ ਮਾੜੀ ਨੀਅਤ ਨਾਲ ਉਸ ਨੂੰ ਹਵੇਲੀ ਵੱਲ ਲੈ ਗਿਆ । ਇਸ ਦੌਰਾਨ ਉਸ ਦੇ ਪਰਿਵਾਰਿਕ ਮੈਬਰਾਂ ਨੇ ਕੁੜੀ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਸੰਨੀ ਨੇ ਉਸ ਨੂੰ ਡੰਡੀਆਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਦੋ ਉਸ ਦੇ ਮੁੰਡੇ ਕੁਲਵਿੰਦਰ ਸਿੰਘ ਨੇ ਉਸ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰਜਿੰਦਰ ਸਿੰਘ ਨੇ ਗੋਲੀਆਂ ਚਲਾ ਦਿੱਤੀ ਤੇ ਉਨ੍ਹਾਂ ਨੂੰ ਗੰਭੀਰ ਜਖ਼ਮੀ ਕਰਕੇ ਮੌਕੇ ਤੋਂ ਫਰਾਰ ਹੋ ਗਏ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।
by jaskamal
Jaskamal Singh