ਮਨੀਪੁਰ ਤੋਂ ਬਾਅਦ ਹੁਣ ਇਸ ਦੇਸ਼ ‘ਚ ਹੋਈ ਸ਼ਰਮਨਾਕ ਘਟਨਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਨੀਪੁਰ ਦੀ ਇੱਕ ਵੀਡੀਓ ਕਾਫੀ ਦਿਨਾਂ ਤੋਂ ਵਾਇਰਲ ਹੋ ਰਹੀ ਸੀ। ਜਿਸ 'ਚ ਦੇਖਿਆ ਗਿਆ ਸੀ ਕਿ ਕੁਝ ਵਿਅਕਤੀਆਂ ਵਲੋਂ 2 ਮਹਿਲਾਵਾਂ ਨੂੰ ਨਗਨ ਕਰਕੇ ਪਰੇਡ ਕਾਰਵਾਈ ਜਾ ਰਹੀ ਸੀ। ਇਸ ਘਟਨਾ ਨਾਲ ਲੋਕਾਂ 'ਚ ਹਾਲੇ ਵੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ।ਉੱਥੇ ਹੀ ਹੁਣ ਬੰਗਾਲ 'ਚ ਮਹਿਲਾ ਨੂੰ ਨਗਨ ਘੁਮਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਇੱਕ ਗ੍ਰਾਮ ਪੰਚਾਇਤ ਲਈ 1 ਮਹਿਲਾ ਉਮੀਦਵਾਰ ਨੇ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਤੇ ਉਸ ਨਾਲ ਛੇੜਛਾੜ ਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਏ ਹਨ । ਮਹਿਲਾ ਉਮੀਦਵਾਰ ਨੇ ਦੋਸ਼ ਲਗਾਏ ਕਿ ਆਗੂਆਂ ਨੇ ਉਸ ਨੂੰ ਨਗਨ ਕਰ ਦਿੱਤਾ ਤੇ ਪੂਰੇ ਪਿੰਡ 'ਚ ਉਸ ਨੂੰ ਘੁਮਾਇਆ। ਇਹ ਘਟਨਾ ਹਾਵੜਾ ਜ਼ਿਲ੍ਹੇ ਦੇ ਪੰਚਲਾ ਦੀ ਦੱਸੀ ਜਾ ਰਹੀ ਹੈ ।ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਦੱਸਣਯੋਗ ਹੈ ਕਿ ਮਨੀਪੁਰ ਘਟਨਾ ਮਾਮਲੇ 'ਚ ਪੁਲਿਸ ਨੇ ਸਖ਼ਤੀ ਨਾਲ ਕਾਰਵਾਈ ਕਰਦੇ ਹੋਏ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..