ਵੱਡੀ ਖ਼ਬਰ : ਹਥਿਆਰ ਲੈ ਕੇ CM ਦੇ ਘਰ ਵੜਨ ਦੀ ਕੋਸ਼ਿਸ਼, ਗ੍ਰਿਫ਼ਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੱਛਮੀ ਬੰਗਾਲ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਲੀਘਾਟ ਸਥਿਤ ਘਰ 'ਚ ਹਥਿਆਰ ਸਮੇਤ ਵੜਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਨੂੰ ਤਲਾਸ਼ੀ ਦੌਰਾਨ ਉਸ ਦੀ ਕਾਰ 'ਚੋ ਹਥਿਆਰ ਮਿਲੇ ਹਨ। ਪੁਲਿਸ ਅਧਿਕਾਰੀ ਵਿਨੀਤ ਨੇ ਦੱਸਿਆ ਕਿ ਵਿਅਕਤੀ ਨੇ ਕਾਲਾ ਕੋਟ ਪਾ ਰੱਖਿਆ ਸੀ ਤੇ ਉਸ ਦੀ ਪਛਾਣ ਨੂਰ ਦੇ ਰੂਪ 'ਚ ਹੋਈ ਹੈ।

ਦੱਸਿਆ ਜਾ ਰਿਹਾ ਵਿਅਕਤੀ ਦੀ ਕਾਰ 'ਤੇ ਪੁਲਿਸ ਦਾ ਸਟਿੱਕਰ ਲੱਗਾ ਹੋਇਆ ਸੀ । ਇਸ ਘਟਨਾ ਸਮੇ ਮਮਤਾ ਬੈਨਰਜੀ ਆਪਣੇ ਘਰ ਹੀ ਸੀ । ਪੁਲਿਸ ਅਨੁਸਾਰ ਵਿਅਕਤੀ ਨੇ ਹਥਿਆਰ ਤੇ ਸਰਹੱਦੀ ਸੁਰੱਖਿਆ ਫੋਰਸ ਤੇ ਹੋਰ ਏਜੰਸੀਆਂ ਦੇ ਕਈ ਪਛਾਣ ਪੱਤਰ ਰੱਖੇ ਹੋਏ ਸਨ, ਉਹ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦਾ ਸੀ। ਫਿਲਹਾਲ ਪੁਲਿਸ ਵਲੋਂ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁੱਛਗਿੱਛ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਦੀ ਅਸਲ ਮੰਸ਼ਾ ਕੀ ਸੀ ।

More News

NRI Post
..
NRI Post
..
NRI Post
..