ਸ਼ਾਪਿੰਗ ਕੰਪਲੈਕਸ ‘ਚ ਚੱਲੀਆਂ ਗੋਲੀਆਂ, ਫੈਲੀ ਸਨਸਨੀ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜ਼ੀਰਕਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮੈਟਰੋ ਪਲਾਜ਼ਾ ਸ਼ਾਪਿੰਗ ਕੰਪਲੈਕਸ 'ਚ ਬੀਤੀ ਦਿਨੀਂ 3 ਹਮਲਾਵਰਾਂ ਵਲੋਂ 2 ਨੌਜਵਾਨਾਂ ਤੇ ਗੋਲੀਆਂ ਚਲਾਈਆਂ ਗਈਆਂ ਹਨ। ਉੱਥੇ ਹੀ ਗੋਲੀਆਂ ਚਲਾਉਣ ਦਾ ਕਾਰਨ ਕਿਸੇ ਕੁੜੀ ਕਰਕੇ ਰੰਜਿਸ਼ ਦੱਸੀ ਜਾ ਰਹੀ ਹੈ । ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਹਮਲੇ ਦੌਰਾਨ 2ਨੌਜਵਾਨ ਗੰਭੀਰ ਜਖ਼ਮੀ ਹੋ ਗਏ ,ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ । ਪੁਲਿਸ ਵਲੋਂ ਜਖ਼ਮੀ ਨੌਜਵਾਨਾਂ ਦੇ ਪਰਵਾਰਿਕ ਮੈਬਰਾਂ ਨੂੰ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਗਈ।

ਘਟਨਾ ਵਾਲੀ ਥਾਂ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਿੰਡ ਲੋਹਗੜ੍ਹ ਦੀਆਂ 2 ਕਾਰਾਂ ਮੈਟਰੋ ਪਲਾਜ਼ਾ ਸ਼ਾਪਿੰਗ ਮਾਲ 'ਚ ਦਾਖਲ ਹੋਈਆਂ ਤੇ ਇਨ੍ਹਾਂ 'ਚੋ 1 ਕਾਰ ਕੰਪਨੀ ਦੇ ਦਫਤਰ ਕੋਲ ਰੁਕ ਗਈ, ਜਦਕਿ ਸੂਜੀ ਕਾਰ 'ਚ ਸਵਾਰ ਹਮਲਾਵਰ ਅੱਗੇ ਆ ਕੇ ਰੁਕ ਗਏ । ਜਦੋ ਪਹਿਲੀ ਕਾਰ 'ਚ ਸਵਾਰ ਇੰਦਰਜੀਤ ਸਿੰਘ ਤੇ ਸਤਵੀਰ ਵਾਸੀ ਲੁਧਿਆਣਾ ਸ਼ਾਪਿੰਗ ਕੰਪਲੈਕਸ 'ਚੋ ਬਾਹਰ ਜਾਣ ਲੱਗੇ ਤਾਂ ਉਨ੍ਹਾਂ ਦੀ ਕਾਰ ਹਮਲਾਵਰਾਂ ਦੀ ਕਾਰ ਕੋਲ ਪਹੁੰਚੀ। ਇਸ ਦੌਰਾਨ ਕਾਰ ਦੇ ਬਾਹਰ ਖੜ੍ਹੇ ਇੱਕ ਹਮਲਾਵਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ , ਜਦੋ ਉਨ੍ਹਾਂ ਨੇ ਕਾਰ ਨਹੀ ਰੋਕੀ ਤਾਂ ਦੂਜੀ ਕਾਰ ਦੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ । ਜਖ਼ਮੀ ਹੋਏ ਇੰਸਰਜੀਤ ਸਿੰਘ ਨੇ ਹਿੰਮਤ ਕਰਕੇ ਕਾਰ ਭਜਾ ਲਈ ,ਜਿੱਥੇ ਲੋਕਾਂ ਦੀ ਮਦਦ ਨਾਲ ਇੰਦਰਜੀਤ ਸਿੰਘ ਤੇ ਉਸ ਦਾ ਸਾਥੀ ਸਤਵੀਰ ਸਿੰਘ ਗੰਭੀਰ ਜਖ਼ਮੀ ਹੋ ਗਏ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..