ਦੁੱਖਦਾਈ ਖ਼ਬਰ : ਹੜ੍ਹ ਵਿਚਾਲੇ ਪੀੜਤਾਂ ਦੀ ਮਦਦ ਕਰਨ ਵਾਲੇ ਨੌਜਵਾਨ ਦੀ ਪੈਰ ਫਿਸਲਣ ਕਾਰਨ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਾਜ਼ਿਲਕਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਬਕੈਨ 'ਚ ਹੜ੍ਹ ਪੀੜਤਾਂ ਦੀ ਮਦਦ ਕਰਨ ਵਾਲੇ ਨੌਜਵਾਨ ਦੀ ਟਰਾਲੀ ਤੋਂ ਪੈਰ ਫਿਸਲਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਪਿੰਡ ਦੇ ਨੌਜਵਾਨ ਪੀੜਤ ਪਰਿਵਾਰਾਂ ਲਈ ਪਾਣੀ, ਬਰੈਡ, ਬਿਸਕੁਟ ਆਦੀ ਦੀਆਂ 2 ਟਰਾਲੀਆਂ ਲੈ ਕੇ ਗਏ ਸਨ। ਇਸ ਦੌਰਾਨ ਇਹ ਹਾਦਸਾ ਪਿੰਡ ਪਨਿਹਾਰਾ ਕੋਲ ਵਾਪਰ ਗਿਆ, ਜਦੋ ਉਹ ਨੌਜਵਾਨ ਪੀੜਤਾਂ ਦੀ ਮਦਦ ਕਰਕੇ ਵਾਪਸ ਆ ਰਹੇ ਸਨ ਤਾਂ ਰਸਤੇ 'ਚ 22 ਸਾਲਾਂ ਨੌਜਵਾਨ ਬੂਟਾ ਸਿੰਘ ਦੀ ਟਰਾਲੀ ਤੋਂ ਪੈਰ ਫਿਸਲ ਗਿਆ, ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ। ਨੌਜਵਾਨਾਂ ਵੱਲੋ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਮ੍ਰਿਤਕ ਦਾ ਵੀਜ਼ਾ ਆਇਆ ਹੋਇਆ ਸੀ ਤੇ ਉਸ ਨੇ ਕੁਝ ਦਿਨਾਂ ਤੱਕ ਵਿਦੇਸ਼ ਜਾਣਾ ਸੀ।

More News

NRI Post
..
NRI Post
..
NRI Post
..