ਵੱਡੀ ਸਫ਼ਲਤਾ : ਆਨਲਾਈਨ ਠੱਗੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਿਸ ਕਮਿਸ਼ਨਰੇਟ ਤੇ CIA ਸਟਾਫ ਨੇ ਆਨਲਾਈਨ ਫਰਜ਼ੀ ਪ੍ਰੋਫ਼ਾਈਲ ਬਣਾ ਕੇ ਲੋਕਾਂ ਨੂੰ ਰਿਸ਼ਤਾ ਕਰਵਾਉਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਮਾਮਲੇ 'ਚ ਪੁਲਿਸ ਨੇ 2 ਨੌਜਵਾਨਾਂ ਨੂੰ ਨਕਦੀ ਤੇ ਹੋਰ ਸਮਾਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਨੇ ਦੱਸਿਆ ਕਿ CIA ਸਟਾਫ ਦੇ ਇੰਚਾਰਜ ਇੰਦਰਜੀਤ ਸਿੰਘ ਦੀ ਅਗਵਾਈ ਹੇਠਾਂ ਪੁਲਿਸ ਟੀਮ ਨੇ ਸਤਲੁਜ ਚੋਂਕ ਕੋਲ ਨਾਕਾਬੰਦੀ ਕੀਤੀ ਸੀ ।

ਇਸ ਦੌਰਾਨ ਗੁਪਤ ਸੂਚਨਾ ਮਿਲੀ ਸੀ ਕਿ ਰੋਹਿਤ ਵਾਸੀ ਉਪਕਾਰ ਨਗਰ ਤੇ ਆਨੰਦ ਵਾਸੀ ਨਿਊ ਅਮਰੀਕ ਨਗਰ ਜਿਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਛਿਨਮਸਤਿਕਾਂ ਬਿਲਡਿੰਗ ਦੀ ਚੋਥੀ ਮੰਜਿਲ 'ਤੇ NRI ਮੈਰਿਜ ਸਰਵਿਸ ਨਾਮ ਦਾ ਦਫਤਰ ਖੋਲ੍ਹਿਆ ਹੋਇਆ। ਜਿਸ 'ਚ ਇਹ ਵਰਚੁਅਲ ਫੋਨ ਨੰਬਰ ਪਾ ਕੇ ਫਰਜ਼ੀ ਪ੍ਰੋਫ਼ਾਈਲ ਬਣਾ ਵਿਦੇਸ਼ਾਂ 'ਚ ਰਹਿੰਦੇ ਲੋਕਾਂ ਨੂੰ ਰਿਸ਼ਤਾ ਕਰਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਦੇ ਹਨ। ਕੁਲਦੀਪ ਚਾਹਲ ਨੇ ਦੱਸਿਆ ਕਿ ਦਫਤਰ 'ਚੋ ਤਲਾਸ਼ੀ ਦੌਰਾਨ 7 ਕੰਪਿਊਟਰ, 3 ਲੈਪਟਾਪ, 2 ਮੋਬਾਈਲ ਫੋਨ ਤੇ ਨਕਦੀ ਬਰਾਮਦ ਹੋਈ ਹੈ। ਫਿਲਹਾਲ ਪੁਲਿਸ ਵਲੋਂ ਦੋਸ਼ੀਆਂ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।

More News

NRI Post
..
NRI Post
..
NRI Post
..