ਵੱਡੀ ਖ਼ਬਰ : ਖ਼ਾਲਸਾ ਏਡ ਦੇ ਦਫਤਰ ‘ਚ NIA ਦਾ ਛਾਪਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰ ਰਹੇ ਖ਼ਾਲਸਾ ਏਡ ਦੇ ਦਫਤਰ ਸਮੇਤ ਕਈ ਥਾਵਾਂ 'ਤੇ NIA ਟੀਮ ਵਲੋਂ ਚੜ੍ਹਦੀ ਸਵੇਰੇ ਛਾਪੇਮਾਰੀ ਕੀਤੀ ਗਈ ਹੈ। ਇਸ ਦੌਰਾਨ ਖ਼ਾਲਸਾ ਏਡ ਦੇ ਮੈਬਰਾਂ ਕੋਲੋਂ ਵੀ ਪੁੱਛਗਿੱਛ ਕੀਤੀ ਗਈ। ਦੱਸਿਆ ਜਾ ਰਿਹਾ ਜਲੰਧਰ 'ਚ ਸਵੇਰੇ 3 ਵਜੇ ਦੇ ਕਰੀਬ ਕਿਸ਼ਨਗੜ੍ਹ ਦੇ ਕੋਲ ਦੌਲਤਪੁਰ ਦੇ ਸਾਬਕਾ ਸਰਪੰਚ ਤੇ ਅਕਾਲੀ ਆਗੂ ਦੇ ਘਰ ਵੀ NIA ਟੀਮ ਨੇ ਛਾਪੇਮਾਰੀ ਕੀਤੀ ।

ਦੱਸ ਦਈਏ ਕਿ NIA ਦੀਆਂ ਟੀਮਾਂ ਵਲੋਂ ਗੁਰਾਇਆ ਦੇ ਕੋਲ ਪਿੰਡ ਡੱਲੇਵਾਲ ਦੇ 2 ਘਰਾਂ 'ਚ ਰੇਡ ਕਰਕੇ ਤਲਾਸ਼ੀ ਲਈ ਗਈ। ਜਿਸ 'ਚ ਬਲਵਿੰਦਰ ਸਿੰਘ ਤੇ ਲਵਸ਼ਿਦਰ ਸਿੰਘ ਕੋਲੋਂ ਪੁੱਛਗਿੱਛ ਕੀਤੀ ਗਈ । ਉੱਥੇ ਹੀ ਮੋਗਾ ਦੇ ਪਿੰਡ ਰੋਡੇ ਪਿੰਡ 'ਚ ਵੀ ਕਈ ਘਰਾਂ 'ਚ ਤਲਾਸ਼ੀ ਕਰਕੇ NIA ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਹਾਲਾਂਕਿ ਕਿਸੇ ਵੀ ਉੱਚ ਅਧਿਕਾਰੀ ਵੱਲੋ ਇਸ ਬਾਰੇ ਕੋਈ ਬਿਆਨ ਨਹੀ ਦਿੱਤਾ ਗਿਆ ।

More News

NRI Post
..
NRI Post
..
NRI Post
..