by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ,ਜਿੱਥੇ ਪਿੰਡ 'ਚ ਵੜ ਕੇ ਕੁਝ ਅਣਪਛਾਤੇ ਨੌਜਵਾਨਾਂ ਨੇ ਕਈ ਵਾਹਨਾਂ ਨੂੰ ਅੱਗ ਲੱਗਾ ਦਿੱਤੀ। ਇਸ ਦੌਰਾਨ ਹਮਲਾਵਰਾਂ ਵਲੋਂ ਕਈ ਲੋਕਾਂ ਦੇ ਘਰੋਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ । ਦੱਸਿਆ ਜਾ ਰਿਹਾ ਇਹ ਸਾਰੀ ਵਾਰਦਾਤ ਮੌਕੇ 'ਤੇ ਲੱਗੇ CCTV ਕੈਮਰਿਆਂ 'ਚ ਕੈਦ ਹੋ ਗਈ। ਇਨ੍ਹਾਂ ਹੀ ਨਹੀ ਹਮਲਾਵਰਾਂ ਨੇ ਵਾਹਨਾਂ ਨੂੰ ਅੱਗ ਲਾਉਣ ਤੋਂ ਬਾਅਦ ਕੋਲ ਖੜ੍ਹੇ ਹੋ ਭੰਗੜਾ ਵੀ ਪਾਇਆ ਤੇ ਇਸ ਵਾਰਦਾਤ ਦੀ ਵੀਡੀਓ ਵੀ ਬਣਾਈ । ਇਸ ਘਟਨਾ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ । ਘਟਨਾ ਪਿੰਡ ਕੋਟ ਧਰਮ ਚੰਦ ਦੀ ਦੱਸੀ ਜਾ ਰਹੀ ਹੈ, ਦੇਰ ਰਾਤ ਕੁਝ ਮੂੰਹ ਬੰਨ੍ਹ ਕੇ ਆਏ ਅਣਪਛਾਤੇ ਨੌਜਵਾਨਾਂ ਨੇ ਪਿੰਡ ਦੇ ਕਈ ਘਰਾਂ 'ਚ ਭੰਨਤੋੜ ਕੀਤੀ ਤੇ ਫਿਰ ਲੋਕਾਂ ਨਾਲ ਕੁੱਟਮਾਰ ਕੀਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।
More News
Jaskamal Singh
Jaskamal Singh