ਹੈਵਾਨੀਅਤ! 9 ਸਾਲਾਂ ਨਾਬਾਲਗ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਇੱਕ ਪਿੰਡ ਤੋਂ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 19 ਸਾਲਾਂ ਨੌਜਵਾਨ ਨੇ ਪਿੰਡ 'ਚ ਰਹਿਣ ਵਾਲੇ 9 ਸਾਲਾਂ ਨਾਬਾਲਗ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਜਦੋ ਨਾਬਾਲਗ ਖੂਨ ਨਾਲ ਲਖਪੱਖ ਆਪਣੇ ਘਰ ਪਹੁੰਚਿਆ ਤਾਂ ਉਸ ਨੇ ਇਸ ਬਾਰੇ ਆਪਣੀ ਮਾਂ ਨੂੰ ਦੱਸਿਆ । ਦੱਸਿਆ ਜਾ ਰਿਹਾ ਮਾਂ ਨੇ ਬਦਨਾਮੀ ਦੇ ਡਰ ਤੋਂ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਪਰ ਬੱਚੇ ਦੇ ਦਰਦ ਵੱਧਣ ਕਾਰਨ ਉਸ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ । ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।

ਨਾਬਾਲਗ ਦੀ ਮਾਂ ਸੋਨੀਆ ਨੇ ਬਿਆਨਾਂ 'ਚ ਪੁਲਿਸ ਨੂੰ ਦੱਸਿਆ ਕਿ ਉਸ ਦੀਆਂ 4 ਧੀਆਂ ਤੇ 1 ਪੁੱਤ ਹੈ। ਜਿਸ ਦੀ ਉਮਰ 9 ਸਾਲ ਹੈ ਤੇ ਉਹ ਦੂਜੀ ਜਮਾਤ 'ਚ ਪੜ੍ਹਦਾ ਹੈ । ਬੀਤੀ ਦਿਨੀਂ ਉਹ ਬਾਕੀ ਬੱਚਿਆਂ ਨਾਲ ਖੇਡ ਰਿਹਾ ਸੀ। ਇਸ ਦੌਰਾਨ ਉਸ ਨੂੰ ਰਸ਼ੀਦ ਆਪਣੇ ਨਾਲ ਲੈ ਗਿਆ, ਕਰੀਬ 2 ਘੰਟੇ ਬਾਅਦ ਜਦੋ ਉਸ ਦਾ ਪੁੱਤ ਘਰ ਵਾਪਸ ਆਇਆ ਤਾਂ ਉਹ ਖੂਨ ਨਾਲ ਲਖਪੱਖ ਸੀ ਤੇ ਉਸ ਦੀ ਨਿੱਕਰ ਖੂਨ ਨਾਲ ਭਰੀ ਹੋਈ ਸੀ। ਪੁੱਛਣ 'ਤੇ ਪੁੱਤ ਨੇ ਦੱਸਿਆ ਕਿ ਰਸ਼ੀਦ ਨੇ ਉਸ ਨਾਲ ਗਲਤ ਕੀਤਾ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..