ਪੱਤਰ ਪ੍ਰੇਰਕ : ਜਲੰਧਰ 'ਚ ਕਾਂਗਰਸੀ ਆਗੂ ਗੋਪਾਲ ਕ੍ਰਿਸ਼ਨ ਸ਼ਿੰਗਾਰੀ 'ਤੇ ਹੋਏ ਹਮਲੇ ਦੇ ਮਾਮਲੇ 'ਚ ਫਰਾਰ ਗੈਂਗਸਟਰ ਪੰਚਮ ਨੂਰ ਨੂੰ ਪੁਲਸ ਨੇ ਮੁੰਬਈ ਤੋਂ ਗ੍ਰਿਫਤਾਰ ਕਰ ਲਿਆ ਹੈ। ਸੀਆਈਏ ਸਟਾਫ਼ ਦੀ ਪੁਲੀਸ ਪੰਚਮ ਨੂੰ ਲੈ ਕੇ ਜਲੰਧਰ ਆ ਰਹੀ ਹੈ। ਦੱਸ ਦੇਈਏ ਕਿ 'ਆਪ' ਆਗੂ ਮੁਕੇਸ਼ ਸੇਠੀ ਦੇ ਫਲੈਟ ਦੇ ਅੰਦਰ ਸ਼ਿੰਗਾਰੀ 'ਤੇ ਜਾਨਲੇਵਾ ਹਮਲਾ ਹੋਇਆ ਸੀ। ਪੁਲਿਸ ਨੇ ਸੇਠੀ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਾਮਲੇ 'ਚ ਗੈਂਗਸਟਰ ਪੰਚਮ ਫਰਾਰ ਸੀ, ਜਿਸ ਨੂੰ ਪੁਲਸ ਨੇ ਫੜ ਲਿਆ ਸੀ।
ਮੁੰਬਈ ਕ੍ਰਾਈਮ ਬ੍ਰਾਂਚ ਮੁਤਾਬਕ ਪੰਜਾਬ ਦੇ ਦੋ ਦੋਸ਼ੀ ਗੈਂਗਸਟਰਾਂ ਪੰਚਮ ਮੂਰ ਸਿੰਘ ਅਤੇ ਹਿਮਾਂਸ਼ੂ ਮਾਤਾ ਨੂੰ ਮੁੰਬਈ ਦੇ ਕੁਰਲਾ ਇਲਾਕੇ 'ਚ ਕਲਪਨਾ ਥੀਏਟਰ, ਐਲਬੀਐਸ ਰੋਡ ਨੇੜੇ ਇਕ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਡੀਸੀਪੀ ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ 13 ਅਕਤੂਬਰ ਨੂੰ ਐਫ.ਆਈ.ਆਰ ਨੰਬਰ 210/23 ਧਾਰਾ 307, 365, 323, 148, 149, 120ਬੀ ਆਈ.ਪੀ.ਸੀ., 25 ਅਸਲਾ ਐਕਟ ਥਾਣਾ ਡਵੀਜ਼ਨ ਨੰਬਰ 6 ਤਹਿਤ ਦਰਜ ਕੀਤਾ ਗਿਆ ਦੱਸਿਆ ਜਾ ਰਿਹਾ ਹੈ।

