ਪੱਤਰ ਪ੍ਰੇਰਕ : ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਹੁਣੇ ਹੁਣੇ ਵੱਡੀ ਖ਼ਬਰ ਮਿਲੀ ਹੈ ਕਿ ਮਜੀਠਾ ਤੋਂ ਜਸਵਿੰਦਰ ਪਾਲ ਸਿੰਘ ਜੱਗਾ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕੀਤਾ ਹੈ। ਦੱਸ ਦੇਈਏ ਕਿ ਜਗਵਿੰਦਰ ਪਾਲ ਸਿੰਘ ਮਜੀਠੀਆ ਨੇ ਮਜੀਠਾ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜੀ ਸੀ।
ਇਸ ਦੌਰਾਨ ਬਿਕਰਮ ਮਜੀਠੀਆ ਦੀ ਪਤਨੀ ਵੀ ਮਜੀਠਾ ਤੋਂ ਚੋਣ ਮੈਦਾਨ 'ਚ ਖੜ੍ਹੀ ਅਤੇ ਜਿੱਤੀ। ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਮੰਨੇ ਜਾਂਦੇ ਮਜੀਠਾ ਵਿੱਚ ਹੁਣ ਆਮ ਆਦਮੀ ਪਾਰਟੀ ਆਪਣੇ ਪੈਰ ਜਮਾ ਰਹੀ ਹੈ। ਵਰਣਨਯੋਗ ਹੈ ਕਿ ਜਗਵਿੰਦਰ ਪਾਲ ਦੇ ਭਰਾ ਲਾਲੀ ਮਜੀਠੀਆ ਪਹਿਲਾਂ ਹੀ 'ਆਪ' ਪਾਰਟੀ 'ਚ ਸ਼ਾਮਲ ਹੋ ਚੁੱਕੇ ਹਨ ਅਤੇ 'ਆਪ' ਦੀ ਤਰਫੋਂ ਚੋਣ ਲੜ ਚੁੱਕੇ ਹਨ।



