ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਸਰਗਰਮ, ਲਿਆ ਅਹਿਮ ਫੈਸਲਾ

by jaskamal

ਪੱਤਰ ਪ੍ਰੇਰਕ : 2024 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਨੇ ਹਲਚਲ ਤੇਜ਼ ਕਰ ਦਿੱਤੀ ਹੈ। ਪਾਰਟੀ ਵੱਲੋਂ 12 ਨਵੇਂ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਇਸ ਨਿਯੁਕਤੀ ਦੇ ਹੁਕਮ ਕੌਮੀ ਜਨਰਲ ਸਕੱਤਰ ਡਾ: ਸੰਦੀਪ ਪਾਠਕ, ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ ਅਤੇ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ: ਸੰਨੀ ਆਹਲੂਵਾਲੀਆ ਨੇ ਦਿੱਤੇ ਹਨ।

ਪਾਰਟੀ ਨੇ ਪਰਮਿੰਦਰ ਸਿੰਘ ਗੋਲਡੀ, ਗੋਵਿੰਦਰ ਮਿੱਤਲ, ਅਮਿਤ ਜੈਨ, ਸੁਭਾਸ਼ ਸ਼ਰਮਾ, ਕਰਮਜੀਤ ਚੌਹਾਨ, ਨਵਦੀਪ ਟੋਨੀ, ਅਸ਼ੋਕ ਸ਼ਿਰਸਵਾਲ, ਗੌਰਵ ਅਰੋੜਾ, ਧਰਮਿੰਦਰ ਲਾਂਬਾ, ਰਮਨ ਚੰਦੀ, ਐਡਵੋਕੇਟ ਰਵਿੰਦਰ ਸਿੰਘ ਅਤੇ ਹਰਪ੍ਰੀਤ ਕਲੌਹ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਸੰਗਠਨ ਨੂੰ ਮਜ਼ਬੂਤ ​​ਕਰ ਰਹੀ ਹੈ।

More News

NRI Post
..
NRI Post
..
NRI Post
..