ਪੱਤਰ ਪ੍ਰੇਰਕ : ਬੁੱਧਵਾਰ ਨੂੰ ਲੋਕ ਸਭਾ ਦੀ ਕਾਰਵਾਈ ਦੌਰਾਨ ਦੋ ਵਿਅਕਤੀਆਂ ਨੇ ਦਰਸ਼ਕ ਗੈਲਰੀ ਤੋਂ ਸਦਨ ਦੇ ਅੰਦਰ ਛਾਲਾਂ ਮਾਰ ਦਿੱਤੀਆਂ ਅਤੇ ਧੂੰਆਂ ਫੈਲਾ ਦਿੱਤਾ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਅਚਾਨਕ ਦੁਪਹਿਰ 2 ਵਜੇ ਤੱਕ ਮੁਲਤਵੀ ਕਰਨੀ ਪਈ। ਘਟਨਾ ਤੋਂ ਤੁਰੰਤ ਬਾਅਦ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਸੰਸਦ ਮੈਂਬਰ ਨੇ ਸਾਰੀ ਘਟਨਾ ਬਿਆਨ ਕੀਤੀ।
ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਸੰਸਦ ਮੈਂਬਰ ਮਾਲੂ ਨਗਰ ਨੇ ਉਸ ਸਮੇਂ ਵਾਪਰੀ ਘਟਨਾ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ “ਜ਼ੀਰੋ ਪੀਰੀਅਡ ਵਿੱਚ ਪੰਜ ਮਿੰਟ ਬਾਕੀ ਸਨ,” ਫਿਰ ਅਚਾਨਕ ਪਿੱਛਿਓਂ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਆਈ। ਫਿਰ ਮੈਂ ਪਿੱਛੇ ਮੁੜ ਕੇ ਦੇਖਿਆ ਕਿ ਦੋ ਵਿਅਕਤੀ ਹੇਠਾਂ ਛਾਲ ਮਾਰ ਰਹੇ ਸਨ। ਮੈਂ ਅਤੇ ਕੁਝ ਸੰਸਦ ਮੈਂਬਰ ਉਸ ਨੂੰ ਫੜਨ ਲਈ ਦੌੜੇ। ਉਸ ਵਿਅਕਤੀ ਨੇ ਜੁੱਤੀ ਲਾਹ ਦਿੱਤੀ। ਸਾਨੂੰ ਇੰਝ ਲੱਗਿਆ ਤਿ ਸ਼ਾਇਦ ਉਹ ਸਾਨੂੰ ਆਪਣੀ ਜੁੱਤੀ ਮਾਰੇਗਾ। ਅਸੀਂ ਬਿਨਾਂ ਕੋਈ ਮੌਕਾ ਬਰਬਾਦ ਕੀਤੇ ਤੁਰੰਤ ਉਸ ਨੂੰ ਫੜ ਲਿਆ, ਪਰ ਫਿਰ ਉਸ ਨੇ ਕੁਝ ਛਿੜਕਾਅ ਕੀਤਾ, ਜਿਸ ਨਾਲ ਸਦਨ ਵਿੱਟ ਧੂੰਆਂ ਫੈਲ ਗਿਆ ਤੇ ਕਾਰਵਾਈ ਮੁਲਤਵੀ ਕਰਨੀ ਪਈ।
