ਵਿਆਹ ਦੇ ਦੂਜੇ ਦਿਨ ਹੀ ਨੌਜਵਾਨ ਦੀ ਮੌਤ, ਸ਼ੇਰਵਾਨੀ ਵਾਪਸ ਕਰਨ ਗਏ ਨਾਲ ਵਾਪਰਿਆ ਹਾਦਸਾ

by jaskamal

ਪੱਤਰ ਪ੍ਰੇਰਕ : ਵੀਰਵਾਰ ਸ਼ਾਮ ਨੂੰ ਬਠਿੰਡਾ-ਮੁਕਤਸਰ ਰੋਡ 'ਤੇ ਸਥਿਤ ਪਿੰਡ ਭਿਸੀਆਣਾ ਨੇੜੇ ਵਾਪਰੇ ਸੜਕ ਹਾਦਸੇ 'ਚ ਕਾਰ 'ਚ ਜਾ ਰਹੇ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਸਨਮਦੀਪ ਸਿੰਘ ਵਾਸੀ ਪਿੰਡ ਕੋਟਭਾਈ ਜ਼ਿਲ੍ਹਾ ਮੁਕਤਸਰ ਵਜੋਂ ਹੋਈ ਹੈ। ਸਨਮਦੀਪ ਦੀ ਮੌਤ ਕਾਰਨ ਪਿੰਡ ਕੋਟਭਾਈ ਵਿੱਚ ਸੋਗ ਦੀ ਲਹਿਰ ਦੌੜ ਗਈ।

ਮ੍ਰਿਤਕ ਨੌਜਵਾਨ ਦਾ 2 ਦਿਨ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਆਪਣੇ ਵਿਆਹ ਲਈ ਕਿਰਾਏ 'ਤੇ ਲਈ ਗਈ ਸ਼ੇਰਵਾਨੀ ਵਾਪਸ ਕਰ ਕੇ ਬਠਿੰਡਾ ਵਾਪਿਸ ਆ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ। ਲਾੜੀ 2 ਦਿਨਾਂ ਵਿੱਚ ਹੀ ਵਿਧਵਾ ਹੋ ਗਈ ਤੇ ਸਨਮਦੀਪ ਦੇ ਘਰੋਂ ਅਤੇ ਵਿਆਹ ਦੇ ਟੈਂਟ ਤੱਕ ਵੀ ਨਹੀਂ ਉੱਤਰੇ ਸਨ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕੋਟਭਾਈ ਦਾ ਰਹਿਣ ਵਾਲਾ ਸਨਮਦੀਪ ਸ਼ਾਮ ਨੂੰ ਆਪਣੀ ਕਾਰ ਵਿੱਚ ਬਠਿੰਡਾ ਤੋਂ ਵਾਪਸ ਆਪਣੇ ਪਿੰਡ ਕੋਟਭਾਈ ਜ਼ਿਲ੍ਹਾ ਮੁਕਤਸਰ ਜਾ ਰਿਹਾ ਸੀ। ਮੁਕਤਸਰ ਰੋਡ 'ਤੇ ਪਿੰਡ ਭਿਸੀਆਣਾ ਨੇੜੇ ਉਸ ਦੀ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ।

More News

NRI Post
..
NRI Post
..
NRI Post
..