ਗੈਂਗਸਟਰ ਦੀ ਮਹਿਲਾ ਮਿੱਤਰ ਕਤਲ ਕਾਂਡ ‘ਚ ਵੱਡਾ ਖੁਲਾਸਾ

by jaskamal

ਪੱਤਰ ਪ੍ਰੇਰਕ : ਸਾਈਬਰ ਸਿਟੀ ਗੁਰੂਗ੍ਰਾਮ 'ਚ ਮਸ਼ਹੂਰ ਮਾਡਲ ਦਿਵਿਆ ਪਾਹੂਜਾ ਦੇ ਕਤਲ ਮਾਮਲੇ 'ਚ ਪੁਲਿਸ ਨੇ ਮੁੱਖ ਮੁਲਜ਼ਮ ਅਭਿਜੀਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਪੁੱਛਗਿੱਛ ਦੌਰਾਨ ਅਭਿਜੀਤ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਮਾਡਲ ਦਾ ਕਤਲ ਕਿਉਂ ਕੀਤਾ। ਦਰਅਸਲ ਗੁਰੂਗ੍ਰਾਮ ਬੱਸ ਸਟੈਂਡ ਸਥਿਤ ਸਿਟੀ ਪੁਆਇੰਟ ਹੋਟਲ ਵਿੱਚ, ਹੋਟਲ ਮਾਲਕ ਅਭਿਜੀਤ ਵੱਲੋਂ ਮਾਡਲ ਦਾ ਕਤਲ ਕਰ ਦਿੱਤਾ ਗਿਆ ਸੀ। ਲਾਸ਼ ਖੁਰਦ-ਬੁਰਦ ਕਰਨ ਲਈ ਮੁੱਖ ਮੁਲਜ਼ਮ ਨੇ ਆਪਣੀ ਬੀਐਮਡਬਲਯੂ ਕਾਰ ਹੋਟਲ ਵਿੱਚ ਕੰਮ ਕਰਦੇ ਦੋ ਨੌਜਵਾਨਾਂ ਨੂੰ ਦੇ ਦਿੱਤੀ ਸੀ।

ਗੁਰੂਗ੍ਰਾਮ ਪੁਲਿਸ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਕੁੱਝ ਘੰਟਿਆਂ 'ਚ ਹੀ ਮਾਡਲ ਕਤਲ ਦੇ ਮੁੱਖ ਮੁਲਜ਼ਮ ਸਮੇਤ ਕੁੱਲ 3 ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਅਭਿਜੀਤ ਸਿੰਘ (56) ਵਾਸੀ ਮਾਡਲ ਟਾਊਨ ਹਿਸਾਰ, ਹੇਮਰਾਜ (28) ਵਾਸੀ ਨੇਪਾਲ ਅਤੇ ਓਮਪ੍ਰਕਾਸ਼ (23) ਵਾਸੀ ਪਿੰਡ ਜੁਰਾਂਤੀ, ਜ਼ਿਲ੍ਹਾ ਜਲਪਾਈਗੁੜੀ, ਪੱਛਮੀ ਵਜੋਂ ਹੋਈ ਹੈ। ਮਾਡਲ ਦਿਵਿਆ ਪਾਹੂਜਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਅਭਿਜੀਤ ਤੋਂ ਮੁੱਢਲੀ ਪੁੱਛਗਿੱਛ ਵਿੱਚ ਖੁਲਾਸਾ ਹੋਇਆ ਹੈ ਕਿ ਹੋਟਲ ਸਿਟੀ ਪੁਆਇੰਟ ਮੁਲਜ਼ਮ ਦਾ ਹੀ ਹੈ, ਜੋ ਉਸ ਨੇ ਲੀਜ਼ ’ਤੇ ਰੱਖਿਆ ਸੀ। ਦਿਵਿਆ ਪਾਹੂਜਾ ਕੋਲ ਮੁਲਜ਼ਮ ਅਭਿਜੀਤ ਸਿੰਘ ਦੀਆਂ ਕੁੱਝ ਅਸ਼ਲੀਲ ਤਸਵੀਰਾਂ ਸਨ। ਇਨ੍ਹਾਂ ਤਸਵੀਰਾਂ ਕਾਰਨ ਹੀ ਦਿਵਿਆ ਪਾਹੂਜਾ ਮੁਲਜ਼ਮ ਅਭਿਜੀਤ ਨੂੰ ਪੈਸਿਆਂ ਲਈ ਬਲੈਕਮੇਲ ਕਰਦੀ ਸੀ। ਮਾਡਲ ਅਕਸਰ ਅਭਿਜੀਤ ਤੋਂ ਖਰਚੇ ਲਈ ਪੈਸੇ ਲੈਂਦੀ ਰਹਿੰਦੀ ਸੀ। ਹੁਣ ਉਹ ਅਭਿਜੀਤ ਤੋਂ ਮੋਟੀ ਰਕਮ ਵਸੂਲਣਾ ਚਾਹੁੰਦੀ ਸੀ।

More News

NRI Post
..
NRI Post
..
NRI Post
..