ਪੱਤਰ ਪ੍ਰੇਰਕ : ਰਾਮ ਮੰਦਿਰ ਵਿੱਚ ਰਾਮਲਲਾ ਦੀ ਪ੍ਰਾਣ ਪ੍ਰਤਿਛਠਾ ਦਾ ਸਮਾਂ ਹੁਣ ਨੇੜੇ ਆ ਰਿਹਾ ਹੈ। ਇਸ ਸਬੰਧੀ ਅਯੁੱਧਿਆ 'ਚ ਜੰਗੀ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਭ ਦੇ ਵਿਚਕਾਰ, ਰਾਮ ਮੰਦਰ ਦੇ ਸਾਰੇ 14 ਸੋਨੇ ਨਾਲ ਜੜੇ ਹੋਏ ਦਰਵਾਜ਼ੇ ਲਗਾਉਣ ਦਾ ਕੰਮ ਪੂਰਾ ਹੋ ਗਿਆ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਨੇ ਸੋਸ਼ਲ ਮੀਡੀਆ ਐਕਸ (ਪਹਿਲਾਂ ਟਵਿੱਟਰ) 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਦੱਸ ਦੇਈਏ ਕਿ ਰਾਮ ਮੰਦਰ ਵਿੱਚ ਸੋਨੇ ਨਾਲ ਜੜੇ 14 ਦਰਵਾਜ਼ੇ ਲਗਾਏ ਗਏ ਹਨ। ਇਹ ਕੰਮ ਤਿੰਨ ਦਿਨਾਂ ਵਿੱਚ ਪੂਰਾ ਹੋ ਗਿਆ। ਰਾਮ ਮੰਦਰ 'ਚ ਮਹਾਰਾਸ਼ਟਰ ਤੋਂ ਲਿਆਂਦੇ ਟੀਕ ਦੀ ਲੱਕੜ ਦੇ ਦਰਵਾਜ਼ੇ ਲਗਾਏ ਗਏ ਹਨ। ਸਾਰੇ ਦਰਵਾਜ਼ੇ ਸੋਨੇ ਨਾਲ ਮੜ੍ਹੇ ਹੋਏ ਹਨ। ਇਕ ਰਿਪੋਰਟ ਮੁਤਾਬਕ ਇਨ੍ਹਾਂ ਦੀ ਕੀਮਤ 60 ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਜਾਂਦੀ ਹੈ। ਦਰਵਾਜ਼ਿਆਂ 'ਤੇ ਕਈ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਉੱਕਰੀਆਂ ਹੋਈਆਂ ਹਨ। ਰਾਮ ਮੰਦਰ ਦਾ ਪਹਿਲਾ ਦਰਵਾਜ਼ਾ ਤਿੰਨ ਦਿਨ ਪਹਿਲਾਂ ਯਾਨੀ 12 ਜਨਵਰੀ ਨੂੰ ਲਗਾਇਆ ਗਿਆ ਸੀ। ਪਿਛਲੇ ਦਰਵਾਜ਼ੇ 'ਤੇ ਮੋਰ ਦੀ ਮੂਰਤੀ ਉੱਕਰੀ ਹੋਈ ਹੈ। ਦਰਵਾਜ਼ੇ ਦੇ ਦੋਵੇਂ ਪਾਸੇ ਤਿੰਨ ਮੋਰ ਦੀਆਂ ਮੂਰਤੀਆਂ ਬਣਾਈਆਂ ਗਈਆਂ ਹਨ। ਜੋ ਦੇਖਣ 'ਚ ਬਹੁਤ ਆਕਰਸ਼ਕ ਹਨ।



