ਲੁਧਿਆਣਾ ਦੇ DSP ਦਿਲਪ੍ਰੀਤ ਦੀ ਮੌ*ਤ, ਜਿੰਮ ‘ਚ ਕਸਰਤ ਕਰਦੇ ਸਮੇਂ ਆਇਆ ਹਾਰਟ ਅਟੈਕ

by jagjeetkaur

ਕੌਮੀ ਤੈਰਾਕ ਅਤੇ ਮੌਜੂਦਾ ਡੀਐਸਪੀ ਮਾਲੇਰਕੋਟਲਾ ਦਿਲਪ੍ਰੀਤ ਸਿੰਘ (49) ਦੀ ਸਿਹਤ ਭਾਈ ਬਾਲਾ ਚੌਕ ਸਥਿਤ ਹੋਟਲ ਪਾਰਕ ਪਲਾਜ਼ਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਵਿਗੜ ਗਈ। ਸਾਥੀਆਂ ਨੇ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜਾਣਕਾਰੀ ਅਨੁਸਾਰ ਦਿਲਪ੍ਰੀਤ ਸਿੰਘ ਹਰ ਰੋਜ਼ ਕਸਰਤ ਕਰਨ ਲਈ ਜਿੰਮ ਆਉਂਦਾ ਸੀ। ਉਹ ਵੀਰਵਾਰ ਦੁਪਹਿਰ ਨੂੰ ਜਿਮ ਆਇਆ ਅਤੇ ਕਸਰਤ ਕਰ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਦੱਸ ਦੇਈਏ ਕਿ ਦਿਲਪ੍ਰੀਤ ਸਿੰਘ ਲੁਧਿਆਣਾ ਵਿੱਚ ਏਸੀਪੀ ਫਾਈਨਾਂਸ਼ੀਅਲ ਵਜੋਂ ਤਾਇਨਾਤ ਸੀ। ਹਾਲ ਹੀ ਵਿੱਚ ਹੋਏ ਤਬਾਦਲਿਆਂ ਤੋਂ ਬਾਅਦ ਉਹ ਡੀਐਸਪੀ ਮਲੇਰਕੋਟਲਾ ਤਾਇਨਾਤ ਸਨ। ਹੁਣ ਉਹ ਉੱਥੇ ਆਪਣੀਆਂ ਸੇਵਾਵਾਂ ਦੇ ਰਿਹਾ ਸੀ। ਉਸਦਾ ਘਰ ਪੁਲਿਸ ਲਾਈਨ ਲੁਧਿਆਣਾ ਵਿੱਚ ਹੈ।

More News

NRI Post
..
NRI Post
..
NRI Post
..