ਨੈਸ਼ਨਲ ਹਾਈਵੇ ‘ਤੇ ਜ਼ਬਰਦਸਤ ਹਾਦਸਾ, ਕਾਰ ਚਾਲਕ ਦੀ ਮੌਕੇ ‘ਤੇ ਮੌਤ

by jaskamal

ਪੱਤਰ ਪ੍ਰੇਰਕ : ਨੈਸ਼ਨਲ ਹਾਈਵੇ 54 'ਤੇ ਪੈਂਦੇ ਪਿੰਡ ਲਹਿਰਾ ਰੋਹੀ ਜੀਰਾ ਨੇੜੇ ਦੋ ਕਾਰਾਂ ਦੀ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ੀਰਾ ਤੋਂ ਤਲਵੰਡੀ ਭਾਈ ਵੱਲ ਜਾ ਰਹੀ ਸਵਿਫਟ ਕਾਰ ਸਾਹਮਣੇ ਤੋਂ ਆ ਰਹੀ ਕਾਰ ਨਾਲ ਟਕਰਾ ਕੇ ਬੇਕਾਬੂ ਹੋ ਗਈ। ਕਾਰ ਦੀ ਤੇਜ਼ ਰਫਤਾਰ ਕਾਰਨ ਡਿਵਾਈਡਰ 'ਤੇ ਲੱਗੇ ਖੰਭਿਆਂ ਵਿੱਚ ਜਾ ਵੱਜੀ। ਇਸ ਹਾਦਸੇ 'ਚ ਕਾਰ 'ਚ ਸਵਾਰ 4 ਵਿਅਕਤੀਆਂ 'ਚੋਂ ਇਕ ਦੀ ਮੌਤ ਹੋ ਗਈ, ਜਦਕਿ 3 ਜ਼ਖਮੀ ਹੋ ਗਏ, ਜਦਕਿ ਦੂਜੀ ਕਾਰ 'ਚ ਬੈਠੇ ਲੋਕਾਂ ਦਾ ਬਚਾਅ ਹੋ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਜ਼ੀਰਾ ਦੇ ਇੰਸਪੈਕਟਰ ਬਚਨ ਸਿੰਘ ਆਪਣੀ ਪੁਲਸ ਪਾਰਟੀ ਅਤੇ ਨੈਸ਼ਨਲ ਹਾਈਵੇਅ ਦੇ ਮੁਲਾਜ਼ਮਾਂ ਨਾਲ ਮੌਕੇ 'ਤੇ ਪਹੁੰਚ ਗਏ। ਜਿਸ ਰਾਹੀਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਜੀਰਾ ਪਹੁੰਚਾਇਆ ਗਿਆ। ਪੁਲਿਸ ਨੇ ਹਾਦਸੇ 'ਚ ਨੁਕਸਾਨੇ ਵਾਹਨ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..