ਰਵਨੀਤ ਬਿੱਟੂ ਦਾ ਮੁੜ ਕੇਜਰੀਵਾਲ ‘ਤੇ ਨਿਸ਼ਾਨਾ, ਬਿਨ੍ਹਾਂ ਨਾਮ ਲਏ ਕਿਹਾ ‘ਕਾਲਾ ਅੰਗਰੇਜ਼’ !

by jaskamal

ਪੱਤਰ ਪ੍ਰੇਰਕ : ਕਾਂਗਰਸ ਦੇ ਲੁਧਿਆਣਾ ਤੋਂ ਐਮਪੀ ਰਵਨੀਤ ਬਿੱਟੂ ਨੇ ਆਉਂਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ 'ਨੂੰ ਘੇਰਿਆ ਹੈ।

ਰਵਨੀਤ ਬਿੱਟੂ ਨੇ ਆਖਿਆ ਕਿ ਜਿਹੜੇ ਕੇਸ ਆਮ ਆਦਮੀ ਪਾਰਟੀ ਵੱਲੋਂ ਪਾਏ ਜਾ ਰਹੇ ਨੇ ਉਹ ਦਿੱਲੀ ਬੈਠੇ "ਕਾਲੇ ਅੰਗਰੇਜ਼" ਦੀ ਸ਼ੈਅ 'ਤੇ ਪਾਏ ਜਾ ਰਹੇ ਹਨ। ਬਿੱਟੂ ਵੱਲੋਂ ਬਿਨਾਂ ਨਾਮ ਲਏ ਕੇਜਰੀਵਾਲ 'ਤੇ ਤੰਜ ਕੱਸਿਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਕੇਸਾਂ ਤੋਂ ਡਰਨ ਵਾਲੇ ਨਹੀਂ।

ਕਾਬਲੇਗੌਰ ਹੈ ਕਿ ਰਵਨੀਤ ਸਿੰਘ ਬਿੱਟੂ ਨੇ ਆਪਣੇ ਸਾਥੀਆਂ ਸਮੇਤ ਲੁਧਿਆਣਾ ਵਿੱਚ ਗ੍ਰਿਫ਼ਤਾਰੀ ਦਿੱਤੀ ਸੀ। ਐੱਮਪੀ ਰਵਨੀਤ ਬਿੱਟੂ ਨੇ ਐਲਾਨ ਕੀਤਾ ਸੀ ਕਿ 5 ਮਾਰਚ ਨੂੰ ਨਗਰ ਨਿਗਮ ਦਫਤਰ ਨੂੰ ਲਾਏ ਤਾਲੇ ਉੱਤੇ ਦਰਜ ਹੋਏ ਮਾਮਲੇ ਵਿੱਚ ਗ੍ਰਿਫਤਾਰੀਆਂ ਹੋਈਆਂ ਹਨ। ਗ੍ਰਿਫ਼ਤਾਰੀ ਦੇਣ ਲਈ ਜਦੋਂ ਬਿੱਟੂ ਆਪਣੇ ਸਾਥੀਆਂ ਸਮੇਤ ਥਾਣੇ ਦੇ ਬਾਹਰ ਪਹੁੰਚੇ ਤਾਂ ਕਾਂਗਰਸੀ ਵਰਕਰਾਂ ਅਤੇ ਪੁਲਿਸ ਵਿਚਾਲੇ ਧੱਕਾਮੁੱਕੀ ਵੀ ਹੋਈ।

ਇਸ ਦੌਰਾਨ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਹੱਥ ਵਿੱਚ ਫੜ੍ਹਿਆ ਜਿੰਦਰਾ ਵਿਖਾ ਕੇ ਆਖਿਆ ਕਿ ਅੱਜ ਪੰਜਾਬ ਵਿਧਾਨ ਸਭਾ ਵਿੱਚ ਤਾਲਾ ਲਗਾਉਣ ਦੀ ਗੱਲ ਕਰਨ ਵਾਲੀ ਪੰਜਾਬ ਸਰਕਾਰ ਨਗਰ-ਨਿਗਮ ਨੂੰ ਤਾਲਾ ਲਗਾਉਣ ਤੋਂ ਡਰ ਗਈ ਹੈ ਅਤੇ ਮਾਮਲੇ ਦਰਜ ਕਰਕੇ ਗ੍ਰਿਫ਼ਤਾਰੀਆਂ ਕਰਵਾ ਰਹੀ ਹੈ। ਬਿੱਟੂ ਨੇ ਰਾਘਵ ਚੱਡਾ ਨੂੰ ਲੈ ਕੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਉਹ ਅੱਜ ਵੀ ਆਪਣੇ ਨਾਲ ਜਿੰਦਰਾ ਅਤੇ ਸੰਗਲ ਲੈ ਕੇ ਆਏ ਹਨ। ਇਸ ਸੰਗਲ ਦਾ ਮੁੱਦਾ ਵਿਧਾਨ ਸਭਾ ਦੇ ਵਿੱਚ ਵੀ ਗੂੰਜਿਆ। ਦੂਜੇ ਪਾਸੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਸੀਐੱਮ ਭਗਵੰਤ ਮਾਨ ਕਰ ਰਹੇ ਸਨ ਉਸ ਤੋਂ ਜ਼ਾਹਰ ਹੈ ਕਿ ਸਰਕਾਰ ਡਰੀ ਹੋਈ ਹੈ ਅਤੇ ਹੁਣ ਘਬਰਾ ਕੇ ਅਜਿਹੀਆਂ ਹਰਕਤਾਂ ਕਰ ਰਹੀ ਹੈ।

More News

NRI Post
..
NRI Post
..
NRI Post
..