ਰਾਏਕੋਟ ਦੇ ਪਿੰਡ ਰਾਮਗੜ੍ਹ ਸਿਵੀਆ ਦੇ ਨੌਜਵਾਨ ਦਾ ਮਨੀਲਾ ’ਚ ਕਤਲ

by jaskamal

ਪੱਤਰ ਪ੍ਰੇਰਕ : ਪਿੰਡ ਰਾਮਗੜ੍ਹ ਸਿਵੀਆ 'ਚ ਉਦੋਂ ਮਾਤਮ ਛਾ ਗਿਆ ਜਦੋਂ ਮਨੀਲਾ ਗਏ ਨੌਜਵਾਨ ਅਵਤਾਰ ਸਿੰਘ ਦੇ ਕਤਲ ਦੀ ਖ਼ਬਰ ਦਾ ਪਤਾ ਲੱਗਿਆ। 35 ਸਾਲ ਅਵਤਾਰ ਸਿੰਘ ਕਰੀਬ 20 ਸਾਲ ਪਹਿਲਾਂ ਚੰਗੇ ਭਵਿੱਖ ਲਈ ਅਤੇ ਪਰਿਵਾਰ ਦੀ ਗਰੀਬੀ ਨੂੰ ਦੂਰ ਕਰਨ ਲਈ ਮਨੀਲਾ ਗਿਆ ਸੀ।

20 ਮਾਰਚ 2023 ਨੂੰ ਘਰ ਵਾਪਸ ਆਉਣਾ ਸੀ ਪਰ ਸ਼ਾਇਦ ਉਸ ਨੂੰ ਪਤਾ ਨਹੀਂ ਸੀ ਕਿ ਉਹ ਨਹੀਂ ਬਲਕਿ ਉਸ ਦੀ ਲਾਸ਼ ਘਰ ਵਾਪਸ ਆਵੇਗੀ। ਮਿਲੀ ਜਾਣਕਾਰੀ ਮੁਤਾਬਿਕ ਅਵਤਾਰ ਸਿੰਘ ਦਾ ਕਿਰਚਾਂ ਮਾਰਕੇ ਕਤਲ ਕੀਤਾ ਗਿਆ। ਉਹ 3 ਭੈਣਾਂ ਦਾ ਇੱਕਲਾ ਭਰਾ ਸੀ।ਇਸ ਖ਼ਬਰ ਤੋਂ ਬਾਅਦ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਪੂਰੇ ਪਿੰਡ 'ਚ ਸੋਗ ਦੀ ਲਹਿਰ ਛਾਅ ਗਈ।

ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਜਿੱਥੇ ਅਪੀਲ ਕੀਤੀ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ, ਕਿਉਂਕਿ ਇਹ ਬੇਹੱਦ ਗਰੀਬ ਪਰਿਵਾਰ ਹੈ ਅਤੇ ਇੱਕਲੌਤਾ ਪੁੱਤ ਕਮਾਈ ਕਰਦਾ ਸੀ। ਉੱਥੇ ਹੀ ਦੂਜੇ ਪਾਸੇ ਪੰਜਾਬ ਅਤੇ ਕੇਂਦਰ ਸਰਕਾਰ 'ਤੇ ਸਵਾਲ ਵੀ ਖੜੇ ਕੀਤੇ ਕਿ ਜੇਕਰ ਪੰਜਾਬ 'ਚ ਕੰਮ ਹੋਵੇ ਤਾਂ ਨੌਜਵਾਨ ਆਪਣੇ ਮਾਪੇ, ਘਰ ਅਤੇ ਸੂਬਾ, ਦੇਸ਼ ਛੱਡ ਕੇ ਵਿਦੇਸ਼ੀ ਧਰਤੀ 'ਤੇ ਕਿਉਂ ਜਾਣ? ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

More News

NRI Post
..
NRI Post
..
NRI Post
..