by nripost
ਢਾਕਾ (ਸਰਬ)- ਬੰਗਲਾਦੇਸ਼ ਦੇ ਢਾਕਾ-ਖੁਲਨਾ ਹਾਈਵੇਅ ’ਤੇ ਮੰਗਲਵਾਰ ਨੂੰ ਇਕ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ’ਚ ਇਕੋ ਪਰਵਾਰ ਦੇ 5 ਮੈਂਬਰਾਂ ਸਮੇਤ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ‘ਢਾਕਾ ਟ੍ਰਿਬਿਊਨ’ ਅਖਬਾਰ ਨੇ ਪੁਲਿਸ ਦੇ ਹਵਾਲੇ ਨਾਲ ਦਸਿਆ ਕਿ ਇਹ ਹਾਦਸਾ ਫਰੀਦਪੁਰ ’ਚ ਉਸ ਸਮੇਂ ਵਾਪਰਿਆ ਜਦੋਂ ਮਗੂਰਾ ਸ਼ਹਿਰ ਜਾ ਰਹੀ ਬੱਸ ਖੁਲਨਾ ਮੰਡਲ ’ਚ ਢਾਕਾ ਵਲ ਜਾ ਰਹੇ ਟਰੱਕ ਨਾਲ ਟਕਰਾ ਗਈ।