ਅਪਾਹਜਾਂ ਲਈ ਖੁਸ਼ਖਬਰੀ, ਕਿਰਾਏ ‘ਚ ਰਿਆਇਤ ਦੇ ਨਾਲ-ਨਾਲ ਟਰੇਨਾਂ ‘ਚ ਮਿਲੇਗਾ ਕੋਟਾ, ਜਾਣੋ ਇਹ ਸ਼ਰਤ

by jaskamal

ਪੱਤਰ ਪ੍ਰੇਰਕ : ਨਵੀਂ ਦਿੱਲੀ: ਟਰੇਨ 'ਚ ਸਫਰ ਕਰਨ ਵਾਲੇ ਅਪਾਹਜ ਯਾਤਰੀਆਂ ਲਈ ਖੁਸ਼ਖਬਰੀ ਹੈ। ਰੇਲ ਮੰਤਰਾਲੇ ਨੇ ਟ੍ਰੇਨਾਂ ਵਿੱਚ ਅਪਾਹਜ ਯਾਤਰੀਆਂ ਲਈ ਕੋਟਾ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਰ ਤਰ੍ਹਾਂ ਦੀਆਂ ਟਰੇਨਾਂ 'ਚ ਅਪਾਹਜ ਯਾਤਰੀਆਂ ਲਈ ਕੋਟਾ ਹੋਵੇਗਾ, ਤਾਂ ਜੋ ਉਹ ਆਸਾਨੀ ਨਾਲ ਰਾਖਵੀਆਂ ਸੀਟਾਂ ਪ੍ਰਾਪਤ ਕਰ ਸਕਣ ਅਤੇ ਉਨ੍ਹਾਂ ਨੂੰ ਯਾਤਰਾ ਕਰਨ 'ਚ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਰੇਲਵੇ ਅਧਿਕਾਰੀਆਂ ਮੁਤਾਬਕ 8 ਡੱਬਿਆਂ ਵਾਲੀ ਟਰੇਨ ਦੇ ਕੋਚ C1 ਅਤੇ C7 'ਚ ਅਪਾਹਜ ਯਾਤਰੀਆਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਸੀਟ ਹੋਵੇਗੀ। ਇਸ ਦੇ ਨਾਲ ਹੀ ਅਪਾਹਜਾਂ ਲਈ ਇੱਕ ਵਾਧੂ ਸੀਟ ਵੀ ਰਾਖਵੀਂ ਰੱਖੀ ਜਾਵੇਗੀ। ਵੰਦੇ ਭਾਰਤ ਐਕਸਪ੍ਰੈਸ ਟਰੇਨਾਂ ਵਿੱਚ ਅਪਾਹਜਾਂ ਲਈ ਇੱਕ ਐਸਕਾਰਟ ਜਾਂ ਅਟੈਂਡੈਂਟ ਵੀ ਹੋਵੇਗਾ। ਜੋ ਅਪਾਹਜਾਂ ਦੀ ਮਦਦ ਕਰੇਗਾ।

ਅਪਾਹਜ ਕੋਟੇ ਤਹਿਤ ਆਨਲਾਈਨ ਟਿਕਟਾਂ ਬੁੱਕ ਕਰਨ ਦੀ ਸਹੂਲਤ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਮਿਲੇਗੀ ਜਿਨ੍ਹਾਂ ਨੂੰ ਰੇਲਵੇ ਵੱਲੋਂ ਵਿਸ਼ੇਸ਼ ਪਛਾਣ ਪੱਤਰ ਜਾਰੀ ਕੀਤਾ ਗਿਆ ਹੈ। ਟਿਕਟ ਬੁੱਕ ਕਰਨ ਲਈ ਰਿਜ਼ਰਵੇਸ਼ਨ ਕਾਊਂਟਰ 'ਤੇ ਕਾਰਡ ਅਤੇ ਰਿਆਇਤ ਸਰਟੀਫਿਕੇਟ ਦੀ ਕਾਪੀ ਦੇਣੀ ਪਵੇਗੀ। ਇਸ ਤਰ੍ਹਾਂ ਅਪਾਹਜ ਵਿਅਕਤੀ ਕਾਊਂਟਰ 'ਤੇ ਵੀ ਰਿਜ਼ਰਵ ਟਿਕਟਾਂ ਬੁੱਕ ਕਰ ਸਕਣਗੇ। ਅਪਾਹਜ ਯਾਤਰੀਆਂ ਨੂੰ ਰੇਲ ਗੱਡੀਆਂ ਵਿੱਚ ਕੋਟਾ ਮਿਲਣ ਨਾਲ ਰਾਹਤ ਮਿਲੇਗੀ। ਹੁਣ ਤੱਕ ਅਪਾਹਜ ਯਾਤਰੀਆਂ ਨੂੰ ਰਿਆਇਤਾਂ ਮਿਲਦੀਆਂ ਸਨ ਪਰ ਕੋਟਾ ਨਹੀਂ ਮਿਲਦਾ ਸੀ, ਜਿਸ ਕਾਰਨ ਕਈ ਵਾਰ ਵੇਟਿੰਗ ਟਿਕਟਾਂ 'ਤੇ ਸਫਰ ਕਰਨ ਸਮੇਂ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

More News

NRI Post
..
NRI Post
..
NRI Post
..