ਵੱਡੀ ਖਬਰ – ਫੌਜ ਨੇ 11 ਅੱਤਵਾਦੀ ਕੀਤੇ ਢੇਰ

by vikramsehajpal

ਲਾਹੌਰ (ਰਾਘਵ) - ਪਾਕਿ ਸੁਰੱਖਿਆ ਬਲਾਂ ਨੇ ਉੱਤਰ-ਪੱਛਮੀ ਖੇਤਰ ਵਿਚ ਤਾਲਿਬਾਨ ਦਾ ਗੜ੍ਹ ਮੰਨੇ ਜਾਂਦੇ ਇਲਾਕੇ ਵਿਚ ਇਕ ਅੱਤਵਾਦੀ ਟਿਕਾਣੇ ’ਤੇ ਛਾਪਾ ਮਾਰ ਕੇ 11 ਅੱਤਵਾਦੀਆਂ ਨੂੰ ਮਾਰ ਦਿੱਤਾ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸ ਦਈਏ ਕਿ ਪਾਕਿਸਤਾਨ ਦੀ ਫੌਜ ਨੇ ਇਕ ਬਿਆਨ ’ਚ ਕਿਹਾ ਕਿ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਇਹ ਕਾਰਵਾਈ ਐਤਵਾਰ ਨੂੰ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ਸੂਬੇ ਦੇ ਲੱਕੀ ਮਰਵਾਤ ਜ਼ਿਲੇ ’ਚ ਸੜਕ ਕੰਢੇ ਹੋਏ ਬੰਬ ਧਮਾਕੇ ਦੇ ਜਵਾਬ ’ਚ ਕੀਤੀ ਗਈ ਸੀ, ਜਿਸ ’ਚ 7 ਫੌਜੀ ਮਾਰੇ ਗਏ ਸਨ।

More News

NRI Post
..
NRI Post
..
NRI Post
..