LPU ਦੀ 23 ਸਾਲਾ ਵਿਦਿਆਰਥਣ ਨਾਲ ਰੇਪ !

by vikramsehajpal

ਜਲੰਧਰ (ਰਾਘਵ) - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ 23 ਸਾਲਾ ਮੁਟਿਆਰ ਨਾਲ ਸੋਮਵਾਰ ਨੂੰ ਕਥਿਤ ਤੌਰ ’ਤੇ ਬਲਾਤਕਾਰ ਕੀਤਾ ਗਿਆ। ਤਿੰਨਾਂ ਮੁਲਜ਼ਮਾਂ ਵਿੱਚੋਂ ਇੱਕ ਵਿਅਕਤੀ ਉਸ ਨੂੰ ਸੁੰਨਸਾਨ ਥਾਂ ‘ਤੇ ਲੈ ਗਿਆ ਅਤੇ ਉਸ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕੀਤਾ, ਜਦਕਿ ਦੂਜਿਆਂ ਨੇ ਰਿਕਾਰਡਿੰਗ ਕੀਤੀ।

ਮੁਟਿਆਰ ਉੜੀਸਾ ਦੀ ਰਹਿਣ ਵਾਲੀ ਹੈ ਅਤੇ ਬਾਇਓਕੈਮਿਸਟਰੀ ਅਤੇ ਮੋਲੀਕਿਊਲਰ ਬਾਇਓਲੋਜੀ ਦੀ ਵਿਦਿਆਰਥਣ ਹੈ। ਘਟਨਾ ਸੋਮਵਾਰ ਰਾਤ ਉਸ ਸਮੇਂ ਵਾਪਰੀ, ਜਦੋਂ ਉਹ ਆਪਣੇ ਦੋਸਤਾਂ ਨਾਲ ਸੈਰ ਕਰ ਰਹੀ ਸੀ। 22 ਤੋਂ 25 ਸਾਲ ਦੀ ਉਮਰ ਦੇ ਤਿੰਨੇ ਵਿਅਕਤੀ ਲੱਧੇਵਾਲੀ ਦੇ ਰਹਿਣ ਵਾਲੇ ਹਨ। ਜਲੰਧਰ ਦੀ ਪਤਾਰਾ ਪੁਲੀਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

More News

NRI Post
..
NRI Post
..
NRI Post
..