World Cup ਜਿੱਤ ਭਾਰਤ ਆ ਰਹੀ ਟੀਮ ਨਾਲ ਮੁਲਾਕਾਤ ਕਰਨਗੇ PM ਮੋਦੀ !

by vikramsehajpal

ਵੈੱਬ ਡੈਸਕ (ਸਾਹਿਬ) - ਭਲਕੇ ਸਵੇਰੇ 11 ਵਜੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਕ੍ਰਿਕਟ ਟੀਮ ਨਾਲ ਮੁਲਾਕਾਤ ਕਰਨਗੇ। ਦੂਜੇ ਪਾਸੇ ਭਾਰਤੀ ਟੀਮ ਚਾਰਟਡ ਜਹਾਜ਼ ਵਿੱਚ ਬੈਠ ਕੇ ਦੇਸ਼ ਵੱਲ ਰਵਾਨਾ ਹੋ ਗਈ ਹੈ। ਇਸ ਟੀਮ ਦੇ ਕਈ ਖਿਡਾਰੀਆਂ ਨੇ ਹਵਾਈ ਜਹਾਜ਼ ਵਿੱਚ ਬੈਠਿਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਦੱਸਣਾ ਬਣਦਾ ਹੈ ਕਿ ਵਿਸ਼ਵ ਕੱਪ ਟੀ-20 2024 ਦਾ ਖਿਤਾਬ ਜਿੱਤਣ ਤੋਂ ਬਾਅਦ ਦੇਸ਼ ਪਰਤ ਰਹੀ ਹੈ ਤੇ ਦੇਸ਼ ਵਾਸੀਆਂ ਨੇ ਭਾਰਤੀ ਟੀਮ ਦਾ ਗਰਮਜੋਸ਼ੀ ਤੇ ਉਤਸ਼ਾਹ ਨਾਲ ਸਵਾਗਤ ਕਰਨ ਲਈ ਤਿਆਰੀ ਖਿੱਚ ਲਈ ਹੈ। ਭਾਰਤ ਨੇ ਦਿਲਚਸਪ ਫਾਈਨਲ ਮੁਕਾਬਲੇ ਵਿਚ ਦੱਖਣੀ ਅਫਰੀਕਾ ਨੂੰ ਹਰਾਇਆ ਸੀ।

More News

NRI Post
..
NRI Post
..
NRI Post
..