ਮੌਤ ਦੇ ਮੂੰਹ ‘ਚੋਂ ਬਾਹਰ ਆਏ ਗਾਇਕ ਕਰਨ ਔਜਲਾ, ਭਿਆਨਕ ਹਾਦਸੇ ਦਾ ਹੋਏ ਸ਼ਿਕਾਰ !

by vikramsehajpal

ਚੰਡੀਗ੍ਹੜ (ਸਾਹਿਬ) - ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦੱਸਿਆ ਕਿ ਇਕ ਗਾਣੇ ਦੀ ਸ਼ੂਟਿੰਗ ਦੌਰਾਨ ਉਹ ਹਦਸੇ ਦਾ ਸ਼ਿਕਾਰ ਹੋ ਗਏ ਹਨ ਅਤੇ ਉਨ੍ਹਾਂ ਦੀ ਗਰਦਨ ਟੁੱਟਣੋ ਮਸਾਂ ਬਚੀ ਹੈ। ਇੰਨਾ ਹੀ ਨਹੀਂ ਕਰਨ ਔਜਲਾ ਨੇ ਇਸ ਹਾਦਸੇ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ। ਜਿਸ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਕਰਨ ਔਜਲਾ ਇਕ ਰੇਸਰ ਗੱਡੀ ਨੂੰ ਭਜਾ ਰਹੇ ਹਨ ਅਤੇ ਅਚਾਨਕ ਗੱਡੀ ਪਲਟ ਜਾਂਦੀ ਹੈ।

ਬੇਸ਼ੱਕ ਗੱਡੀ ਭਜਾਉਣਾ ਗਾਣੇ ਦੀ ਸ਼ੂਟਿੰਗ ਦਾ ਹਿੱਸਾ ਸੀ ਪਰ ਸੱਚਮੁਚ ਹੀ ਗੱਡੀ ਪਲਟ ਗਈ। ਹਾਦਸੇ ਦੌਰਾਨ ਕਰਨ ਔਜਲਾ ਦੇ ਮਾਮੂਲੀ ਸੱਟਾਂ ਵੀ ਲੱਗੀਆਂ। ਦੱਸ ਦਈਏ ਕਿ ਕਰਨ ਔਜਲਾ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ 'ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਕਈ ਤਰ੍ਹਾਂ ਦੀਆਂ ਪਤੀਕਿਰਿਆਵਾਂ ਵੀ ਦਿੱਤੀਆਂ ਜਾ ਰਹੀਆਂ ਹਨ। ਬੇਸ਼ੱਕ ਇਹ ਹਾਦਸਾ ਪੁਰਾਣਾ ਹੈ ਪਰ ਇਸ ਬਾਰੇ ਕਰਨ ਔਜਲਾ ਨੇ ਅੱਜ ਹੀ ਵੀਡੀਓ ਸਾਂਝੀ ਕਰਕੇ ਸਾਰੀ ਜਾਣਕਾਰੀ ਦਿੱਤੀ ਹੈ।

More News

NRI Post
..
NRI Post
..
NRI Post
..