ਕੋਟਕਪੂਰਾ ‘ਚ ਵੱਡਾ ਧਮਾਕਾ !

by vikramsehajpal

ਵੈੱਬ ਡੈਸਕ (ਸਾਹਿਬ) - ਕੋਟਕਪੂਰਾ ਸਥਿਤ ਰੋਹਿਤ ਪੇਠਾ ਨਾਂ ਦੀ ਫੈਕਟਰੀ ਦੀ ਬੁਆਇਲਰ ਭੱਠੀ ਵਿਚ ਜ਼ੋਰਦਾਰ ਧਮਾਕਾ ਹੋ ਗਿਆ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਫੈਕਟਰੀ ਦੀ ਸ਼ੈੱਡ ਹੀ ਉਡ ਗਈ ਅਤੇ ਫੈਕਟਰੀ ਵਿਚ ਪਏ ਸਮਾਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਸਥਾਨਕ ਲੋਕਾਂ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਨਾਲ ਨੇੜਲੇ ਘਰਾਂ ਦੇ ਸ਼ੀਸ਼ੇ ਵੀ ਟੁੱਟ ਗਏ। ਓਥੇ ਹੀ ਮੌਕੇ ਤੇ ਪਵਨ ਕੁਮਾਰ ਫਾਇਰਮੈਨ ਨੇ ਦੱਸਿਆ ਸਾਨੂੰ ਫੋਨ 'ਤੇ ਇਤਲਾਹ ਮਿਲੀ ਸੀ ਕਿ ਫੈਕਟਰੀ ਵਿਚ ਧਮਾਕਾ ਹੋਇਆ ਹੈ। ਜਿਸ ਤੋਂ ਬਾਅਦ ਅਸੀਂ ਮੌਕੇ 'ਤੇ ਪਹੁੰਚੇ ਅਤੇ ਹਾਲਾਤ 'ਤੇ ਕਾਬੂ ਪਾਇਆ।

ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਪਰ ਫੈਕਟਰੀ ਦਾ ਕਾਫੀ ਨੁਕਸਾਨ ਹੋਇਆ ਹੈ। ਦੂਜੇ ਪਾਸੇ ਫੈਕਟਰੀ ਮਾਲਿਕ ਓਮ ਵੀਰ ਨੇ ਦੱਸਿਆ ਕਿ ਬੁਆਇਲਰ ਦੀ ਪਾਈਪ ਵਿਚ ਧਮਾਕਾ ਹੋਇਆ ਹੈ ਜਿਸ ਨਾਲ ਫੈਕਟਰੀ ਦੀ ਸ਼ੈੱਡ ਉਡ ਗਈ ਅਤੇ ਫੈਕਟਰ ਦਾ ਹੋਰ ਸਮਾਨ ਕਾਫੀ ਨੁਕਸਾਨ ਹੋਇਆ ਹੈ ਪਰ ਜਾਣੀ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਦੱਸਿਆ ਕਿ ਇਸ ਧਮਾਕੇ ਕਰਾਣ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ।

More News

NRI Post
..
NRI Post
..
NRI Post
..