ਰਾਜਸਥਾਨ ਤੋਂ ਚੋਣ ਲੜਨਗੇ ਰਵਨੀਤ ਸਿੰਘ ਬਿੱਟੂ !

by vikramsehajpal

ਲੁਧਿਆਣਾ (ਸਾਹਿਬ) - 3 ਸਤੰਬਰ ਨੂੰ ਹੋਣ ਵਾਲੀਆਂ ਰਾਜ ਸਭਾ ਉਪ ਚੋਣਾਂ ਲਈ ਭਾਜਪਾ ਨੇ 9 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਰਾਜਸਥਾਨ ਤੋਂ ਅਤੇ ਜਾਰਜ ਕੁਰੀਅਨ ਨੂੰ ਮੱਧ ਪ੍ਰਦੇਸ਼ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਪਾਰਟੀ ਨੇ ਉੜੀਸਾ ਤੋਂ ਬੀਜੇਡੀ ਦੀ ਸਾਬਕਾ ਨੇਤਾ ਮਮਤਾ ਮੋਹੰਤਾ ਅਤੇ ਹਰਿਆਣਾ ਤੋਂ ਸਾਬਕਾ ਕਾਂਗਰਸੀ ਆਗੂ ਕਿਰਨ ਚੌਧਰੀ ਨੂੰ ਉਮੀਦਵਾਰ ਬਣਾਇਆ ਹੈ। ਇਹ ਦੋਵੇਂ ਆਗੂ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ।

ਬਾਕੀ ਦੀ ਸੂਚੀ ਮੁਤਾਬਕ ਮਨਨ ਕੁਮਾਰ ਮਿਸ਼ਰਾ ਬਿਹਾਰ ਤੋਂ, ਧੈਰਿਆਸ਼ੀਲ ਪਾਟਿਲ ਨੂੰ ਮਹਾਰਾਸ਼ਟਰ ਤੋਂ ਅਤੇ ਰਾਜੀਬ ਭੱਟਾਚਾਰਜੀ ਨੂੰ ਤ੍ਰਿਪੁਰਾ ਤੋਂ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।

More News

NRI Post
..
NRI Post
..
NRI Post
..