ਗੁਰੂ ਨਗਰੀ ‘ਚ ਦਿਨ ਦਿਹਾੜੇ ਵਿਆਹੁਤਾ ਔਰਤ ਦਾ ਕਤਲ !

by vikramsehajpal

ਅੰਮ੍ਰਿਤਸਰ (ਸਾਹਿਬ) : ਅੰਮ੍ਰਿਤਸਰ ਦੇ ਥਾਣਾ ਕਟੋਂਨਮੇਂਟ ਅਧੀਨ ਪੈਂਦੇ ਏਅਰਪੋਰਟ ਰੋਡ 'ਤੇ ਕੋਠੀ ਨੰਬਰ 49, ਜੁਝਾਰ ਸਿੰਘ ਐਵੀਨਿਊ ਵਿਖੇ ਕੁਝ ਹਮਲਾਵਰਾਂ ਵੱਲੋਂ ਇੱਕ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਸਮੇਂ ਔਰਤ ਘਰ 'ਚ ਇਕੱਲੀ ਸੀ। ਮ੍ਰਿਤਕਾ ਦੀ ਸੱਸ ਅਤੇ ਸਹੁਰਾ ਸ਼ਹਿਰ ਤੋਂ ਬਾਹਰ ਗਏ ਹੋਏ ਸਨ ਜਦੋਂ ਕਿ ਉਸ ਦਾ ਪਤੀ ਡਿਊਟੀ 'ਤੇ ਗਿਆ ਹੋਇਆ ਸੀ।

ਉਸ ਦੀ ਇੱਕ ਬੇਟੀ ਹੈ ਜੋ ਸਕੂਲ ਗਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਸਰਵਨਜੀਤ ਸਿੰਘ, ਥਾਣਾ ਕੰਟੋਨਮੈਂਟ ਦੀ ਇੰਚਾਰਜ ਅਮਨਜੋਤ ਕੌਰ ਅਤੇ ਸੀਆਈਏ ਸਟਾਫ਼ ਦੇ ਇੰਚਾਰਜ ਅਮਨਦੀਪ ਸਿੰਘ ਰੰਧਾਵਾ ਮੌਕੇ ’ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ।

ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਘਟਨਾ ਕਿਉਂ ਵਾਪਰੀ। ਪੁਲਿਸ ਹਮਲਾਵਰਾਂ ਦੀ ਪਛਾਣ ਕਰਨ ਲਈ ਸੀਸੀਟੀਵੀ ਕੈਮਰੇ ਵੀ ਚੈੱਕ ਕਰ ਰਹੀ ਹੈ। ਮ੍ਰਿਤਕ ਔਰਤ ਦੀ ਪਛਾਣ ਸ਼ੈਲੀ ਅਰੋੜਾ ਵਜੋਂ ਹੋਈ ਹੈ।

More News

NRI Post
..
NRI Post
..
NRI Post
..