ਹੁਣ ਅੰਬਾਨੀ ਨਹੀਂ ਅਡਾਨੀ ਬਣੇ ਦੇਸ਼ ਦੇ ਸਭ ਤੋਂ ਅਮੀਰ ਆਦਮੀ !

by vikramsehajpal

ਮੁੰਬਈ (ਜਸਪ੍ਰੀਤ) - ਹਿੰਡਨਬਰਗ ਰਿਸਰਚ ਦੀ ਰਿਪੋਰਟ ਦੇ ਝਟਕਿਆਂ ਤੋਂ ਪੂਰੀ ਤਰ੍ਹਾਂ ਉਭਰਦਿਆਂ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਹੁਰੂਨ ਇੰਡੀਆ ਦੀ 2024 ਦੇ ਅਮੀਰਾਂ ਦੀ ਸੂਚੀ ਮੁਤਾਬਕ ਅਡਾਨੀ 11.6 ਲੱਖ ਕਰੋੜ ਰੁਪਏ ਦੀ ਸੰਪਤੀ ਨਾਲ ਸਭ ਤੋਂ ਵਧ ਅਮੀਰ ਭਾਰਤੀ ਹਨ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ 10.14 ਲੱਖ ਕਰੋੜ ਦੀ ਸੰਪਤੀ ਨਾਲ ਦੂਜੇ ਸਥਾਨ ’ਤੇ ਹਨ।

ਐੱਚਸੀਐੱਲ ਦੇ ਸ਼ਿਵ ਨਾਦਰ ਅਤੇ ਪਰਿਵਾਰ 3.14 ਲੱਖ ਕਰੋੜ ਰੁਪਏ ਦੀ ਸੰਪਤੀ ਨਾਲ ਤੀਜੇ ਅਤੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸਾਇਰਸ ਪੂਨਾਵਾਲਾ ਇਕ ਸਥਾਨ ਡਿੱਗ ਕੇ 2.89 ਲੱਖ ਕਰੋੜ ਰੁਪਏ ਦੀ ਸੰਪਤੀ ਨਾਲ ਚੌਥੇ ਸਥਾਨ ’ਤੇ ਰਹੇ। ਅਮੀਰਾਂ ਦੀ ਸੂਚੀ ਵਿੱਚ ਅਦਾਕਾਰ ਸ਼ਾਹਰੁਖ ਖ਼ਾਨ ਵੀ ਸ਼ਾਮਲ ਹਨ। ਉਨ੍ਹਾਂ ਦੀ ਸੰਪਤੀ 7,300 ਕਰੋੜ ਰੁਪਏ ਹੈ।

More News

NRI Post
..
NRI Post
..
NRI Post
..