Punjab: ਦੋ ਧਿਰਾਂ ਦੇ ਝਗੜੇ ਦੌਰਾਨ ਤਿੰਨ ਨੌਜਵਾਨਾਂ ਦਾ ਕਤਲ

by nripost

ਹੋਸ਼ਹਿਰਪੁਰ (ਰਾਘਵ): ਗੜਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਚ ਸ਼ੱਨਿਚਰਵਾਰ ਦੁਪਹਿਰ ਕਰੀਬ 12 ਵਜੇ ਦੋ ਧੜਿਆਂ ਵਿੱਚ ਹੋਏ ਝਗੜੇ ਦੌਰਾਨ ਤਿੰਨ ਨੌਜਵਾਨਾਂ ਦੇ ਕਤਲ ਦੀ ਖਬਰ ਸਾਹਮਣੇ ਆ ਰਹੀ ਹੈ।। ਜਾਣਕਾਰੀ ਅਨੁਸਾਰ ਪਿੰਡ ਦੇ ਕੁਝ ਨੌਜਵਾਨ ਹਿਮਾਚਲ ਵਿੱਚ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਸਨ। ਜਿੱਥੇ ਕੁਝ ਅਰਸਾ ਪਹਿਲਾਂ ਆਪਸੀ ਤਕਰਾਰ ਹੋਣ ਕਾਰਨ ਇਹ ਵੱਖ-ਵੱਖ ਹੋ ਗਏ। ਮ੍ਰਿਤਕ ਮਨਪ੍ਰੀਤ ਸਿੰਘ ਦੀ ਮਾਂ ਜਸਵੀਰ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਨ੍ਹਾਂ ਦਾ ਦੁਬਾਰਾ ਝਗੜਾ ਹੋ ਗਿਆ। ਜਿਸ ਸਬੰਧੀ ਮਨਪ੍ਰੀਤ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ। ਸ਼ਨਿੱਚਰਵਾਰ ਨੂੰ ਇਹਨਾਂ ਦਾ ਦੁਬਾਰਾ ਝਗੜਾ ਹੋ ਗਿਆ ਜਿਸ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਇੱਕ ਹੀ ਧੜੇ ਨਾਲ ਸੰਬੰਧਿਤ ਤਿੰਨ ਨੌਜਵਾਨ ਮਨਪ੍ਰੀਤ ਮਨੀ, ਸੁਖਤਾਰ ਸੁੱਖਾ ਅਤੇ ਸ਼ਰਨ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਜਾਰੀ ਹੈ।

More News

NRI Post
..
NRI Post
..
NRI Post
..