ਟਾਇਰ ਫਟਣ ਨਾਲ ਦਰੱਖ਼ਤ ‘ਚ ਵੱਜੀ ਸੰਗਤ ਲੈ ਕੇ ਜਾ ਰਹੀ ਮਹਿੰਦਰਾ ਗੱਡੀ

by nripost

ਬਟਾਲਾ (ਰਾਘਵ): ਬਟਾਲਾ ਦੇ ਨਜ਼ਦੀਕੀ ਪਿੰਡ ਚੌਧਰੀਵਾਲ ਤੋਂ ਮਹਿੰਦਰਾ ਗੱਡੀ ਤੇ ਮਸੀਹ ਸੰਮੇਲਨ ਚ ਸ਼ਾਮਿਲ ਹੋਣ ਜਾ ਰਹੀ ਸੰਗਤ ਨਾਲ ਵੱਡਾ ਹਾਦਸਾ ਵਾਪਰਿਆ ਗਿਆ ਹੈ। ਸੰਗਤ ਲੈ ਕੇ ਜਾ ਰਹੀ ਮਹਿੰਦਰਾ ਗੱਡੀ ਦਾ ਕਾਲਾ ਅਫਗਾਨਾ ਨਜ਼ਦੀਕ ਟਾਇਰ ਫਟਣ ਨਾਲ ਦਰੱਖ਼ਤ ਜਾ ਵੱਜੀ ਤੇ ਪਲਟ ਗਈ ਜਿਸ ਨਾਲ ਗੱਡੀ 'ਚ ਸਵਾਰ ਸੰਗਤ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ ਹੈ। ਦਰਜਨ ਦੇ ਕਰੀਬ ਜਖਮੀ ਹੋਏ ਲੋਕਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਲਿਆਂਦਾ ਗਿਆ ਹੈ ਜਿੱਥੇ ਚਾਰ ਵਿਅਕਤੀਆਂ ਦੀ ਹਾਲਤ ਨਾਜੁਕ ਹੋਣ ਕਰ ਕੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਗੰਭੀਰ ਜ਼ਖ਼ਮੀਆਂ ਦਾ ਬਟਾਲਾ ਦੇ ਸਿਵਲ ਹਸਪਤਾਲ 'ਚ ਇਲਾਜ ਹੋ ਰਿਹਾ ਹੈ ਤੇ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸਾ ਵਾਪਰਦਿਆਂ ਹੀ ਗੱਡੀ 'ਚ ਸਵਾਰ ਸੰਗਤ 'ਚ ਚੀਕ-ਚਿਹਾੜਾ ਪੈ ਗਿਆ ਤੇ ਆਸ-ਪਾਸ ਦੇ ਲੋਕਾਂ ਨੇ ਮਦਦ ਕਰ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਹੈ।

More News

NRI Post
..
NRI Post
..
NRI Post
..