ਪੰਜਾਬ ਜ਼ਿਮਨੀ ਚੋਣ ਨਤੀਜੇ: ਚੱਬੇਵਾਲ ਅਤੇ ਗਿੱਦੜਬਾਹਾ ਸੀਟਾਂ ‘ਤੇ ‘ਆਪ’ ਨੇ ਕੀਤਾ ਕਬਜ਼ਾ

by nripost

ਚੰਡੀਗੜ੍ਹ, (ਪੱਤਰ ਪ੍ਰੇਰਕ): ਪੰਜਾਬ ਦੀਆਂ ਚਾਰ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਸਾਹਮਣੇ ਆ ਰਹੇ ਹਨ। 'ਆਪ' ਨੇ ਚੱਬੇਵਾਲ ਅਤੇ ਗਿੱਦੜਬਾਹਾ ਸੀਟਾਂ 'ਤੇ ਕਬਜ਼ਾ ਕਰ ਲਿਆ ਹੈ। ਚੱਬੇਵਾਲ ਤੋਂ 'ਆਪ' ਉਮੀਦਵਾਰ ਇਸ਼ਾਂਕ ਕੁਮਾਰ ਚੱਬੇਵਾਲ 22461 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ ਜਦਕਿ ਗਿੱਦੜਬਾਹਾ ਤੋਂ 'ਆਪ' ਦੇ ਡਿੰਪੀ ਢਿੱਲੋਂ 7974 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਕਾਂਗਰਸ ਦੀ ਅੰਮ੍ਰਿਤਾ ਵੈਡਿੰਗ ਦੂਜੇ ਨੰਬਰ 'ਤੇ ਚੱਲ ਰਹੀ ਹੈ।

ਹਾਲਾਂਕਿ ਡੇਰਾ ਬਾਬਾ ਨਾਨਕ ਸੀਟ 'ਤੇ 'ਆਪ' ਦੇ ਗੁਰਦੀਪ ਸਿੰਘ ਰੰਧਾਵਾ 1191 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਜਦਕਿ ਕਾਂਗਰਸ ਦੀ ਜਤਿੰਦਰ ਕੌਰ ਰੰਧਾਵਾ ਸਖ਼ਤ ਟੱਕਰ ਦੇ ਰਹੀ ਹੈ। ਕਦੇ ਗੁਰਦੀਪ ਕਿਸੇ ਰਾਊਂਡ ਵਿੱਚ ਅੱਗੇ ਹੁੰਦਾ ਹੈ ਤੇ ਕਦੇ ਜਤਿੰਦਰ ਕੌਰ। ਇਸੇ ਤਰ੍ਹਾਂ ਬਰਨਾਲਾ ਸੀਟ ਤੋਂ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 3304 ਵੋਟਾਂ ਨਾਲ ਅੱਗੇ ਚੱਲ ਰਹੇ ਹਨ, ਜਦਕਿ ‘ਆਪ’ ਦੇ ਹਰਿੰਦਰ ਸਿੰਘ ਧਾਲੀਵਾਲ ਦੂਜੇ ਸਥਾਨ ‘ਤੇ ਹਨ।

More News

NRI Post
..
NRI Post
..
NRI Post
..