ਪੰਜਾਬ ‘ਚ ਸਵਾਰੀਆਂ ਨਾਲ ਭਰੀ ਬੱਸ ਨਾਲ ਵੱਡਾ ਹਾਦਸਾ

by nripost

ਕਮਾਲ (ਨੇਹਾ): ਮੋਗਾ-ਜਲੰਧਰ ਕੌਮੀ ਸ਼ਾਹਰਾਹ ’ਤੇ ਸਥਾਨਕ ਸ਼ਹਿਰ ਤੋਂ ਕੁਝ ਕਿਲੋਮੀਟਰ ਦੀ ਦੂਰੀ ’ਤੇ ਪੈਂਦੇ ਪਿੰਡ ਕਮਾਲ ਵਿਖੇ ਅੱਜ ਤੜਕੇ ਸਵਾਰੀਆਂ ਨਾਲ ਭਰੀ ਸਰਕਾਰੀ ਬੱਸ ਅਤੇ ਪਿਕਅੱਪ ਵਿਚਕਾਰ ਹੋਈ ਟੱਕਰ ਕਾਰਨ ਇੱਕ ਭਿਆਨਕ ਹਾਦਸਾ ਵਾਪਰ ਗਿਆ। ਟੱਕਰ ਤੋਂ ਬਾਅਦ ਬੱਸ ਸੜਕ ਤੋਂ ਕਈ ਫੁੱਟ ਹੇਠਾਂ ਖੇਤਾਂ ਵਿੱਚ ਜਾ ਡਿੱਗੀ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ 'ਚ ਕਈ ਯਾਤਰੀ ਜ਼ਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਜਲੰਧਰ ਡਿਪੂ ਦੀ ਇਹ ਬੱਸ ਜਲੰਧਰ ਤੋਂ ਆ ਰਹੀ ਸੀ ਅਤੇ ਇਹ ਹਾਦਸਾ ਪਿੰਡ ਕਮਾਲ ਨੇੜੇ ਵਾਪਰਿਆ। ਬੱਸ 'ਚ ਸਵਾਰ ਵੱਡੀ ਗਿਣਤੀ 'ਚ ਸਵਾਰੀਆਂ ਜ਼ਖਮੀ ਹੋ ਗਈਆਂ ਹਨ, ਜਿਨ੍ਹਾਂ 'ਚੋਂ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

More News

NRI Post
..
NRI Post
..
NRI Post
..