ਮਾਛਲੀਪਟਨਮ (ਨੇਹਾ): ਆਂਧਰਾ ਪ੍ਰਦੇਸ਼ 'ਚ ਮਾਛੀਲੀਪਟਨਮ-ਵਿਜੇਵਾੜਾ ਰਾਸ਼ਟਰੀ ਰਾਜਮਾਰਗ 'ਤੇ ਸ਼ਨੀਵਾਰ ਨੂੰ ਇਕ ਕਾਰ ਅਤੇ ਵੈਨ ਦੀ ਟੱਕਰ 'ਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਕਾਂਕੀਪਾਡੂ ਪੁਲਸ ਅਧਿਕਾਰੀ ਮੁਰਲੀਕ੍ਰਿਸ਼ਨ ਨੇ ਦੱਸਿਆ ਕਿ ਕਾਰ ਅਤੇ ਵਾਹਨ ਵਿਚਾਲੇ ਹੋਈ ਟੱਕਰ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਚੌਧਰੀ ਰਵੀ, ਚੌਧਰੀ ਪ੍ਰਭੂ ਅਤੇ ਚੌਧਰੀ ਭਾਨੂ ਵਜੋਂ ਹੋਈ ਹੈ ਅਤੇ ਤਿੰਨਾਂ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਹੈ। ਉਸ ਨੇ ਦੱਸਿਆ ਕਿ ਇਹ ਸਾਰੇ ਮਛਲੀਪਟਨਮ ਦੇ ਰਹਿਣ ਵਾਲੇ ਸਨ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ 'ਚ ਦੋ ਹੋਰ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ, ਜਾਂਚ ਜਾਰੀ ਹੈ।



