ਵਿਆਹ ਸਮਾਗਮ ‘ਚ ਫਾਇਰਿੰਗ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਪਾਉਣਾ ਨੌਜਵਾਨ ਨੂੰ ਪਿਆ ਮਹਿੰਗਾ

by nripost

ਗਿੱਦੜਬਾਹਾ (ਚਾਵਲਾ): ਇਕ ਵਿਆਹ ਸਮਾਗਮ 'ਚ ਹਵਾਈ ਫਾਇਰ ਕਰਨ ਅਤੇ ਭੜਕਾਊ ਗੀਤ ਵਜਾ ਕੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਦੇ ਦੋਸ਼ 'ਚ ਥਾਣਾ ਕੋਟਭਾਈ ਪੁਲਸ ਨੇ ਰਣਜੀਤ ਸਿੰਘ ਵਾਸੀ ਭਲਾਈਆਣਾ ਅਤੇ 2-3 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਕਥਿਤ ਦੋਸ਼ੀ ਰਣਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਭਲਾਈਆਣਾ ਅਤੇ 2-3 ਅਣਪਛਾਤੇ ਵਿਅਕਤੀਆਂ ਨੇ ਵਿਆਹ ਸਮਾਗਮ ਦੌਰਾਨ ਦੋ ਵੱਖ-ਵੱਖ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀਆਂ।

ਵੀਡੀਓ 'ਚ ਰਣਜੀਤ ਸਿੰਘ ਹੱਥ 'ਚ 315 ਬੋਰ ਦੀ ਰਾਈਫਲ ਫੜ ਕੇ ਗੋਲੀਬਾਰੀ ਕਰ ਰਿਹਾ ਹੈ। ਇਸ ਦੇ ਨਾਲ ਹੀ 2-3 ਅਣਪਛਾਤੇ ਵਿਅਕਤੀ ਹੱਥਾਂ 'ਚ ਹਥਿਆਰ ਫੜ ਕੇ ਭੜਕਾਊ ਗੀਤ ਵਜਾ ਕੇ ਗੋਲੀਬਾਰੀ ਕਰ ਰਹੇ ਹਨ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ ਵਿੱਚ ਲਾਇਸੈਂਸੀ ਹਥਿਆਰ ਧਾਰਕਾਂ ਵੱਲੋਂ ਹਵਾਈ ਫਾਇਰ ਕਰਨ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਅਤੇ ਅਜਿਹਾ ਕਰਕੇ ਉਕਤ ਵਿਅਕਤੀਆਂ ਨੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਕੋਟਭਾਈ ਪੁਲਿਸ ਨੇ ਲਾਇਸੈਂਸੀ ਜਾਂ ਨਜਾਇਜ਼ ਹਥਿਆਰਾਂ ਤੋਂ ਗੋਲੀ ਚਲਾਉਣ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰਨ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

More News

NRI Post
..
NRI Post
..
NRI Post
..