Punjab: ਪੁਲਿਸ ਨੇ ਹੋਟਲ ‘ਚ ਮਾਰਿਆ ਛਾਪਾ, ਚੱਲ ਰਿਹਾ ਸੀ ਨਜਾਇਜ਼ ਧੰਦਾ

by nripost

ਨਾਭਾ (ਨੇਹਾ): ਥਾਣਾ ਕੋਤਵਾਲੀ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਸ਼ਰਾਬ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਇੱਛੇਵਾਲ ਥਾਣਾ ਭਾਦਸੋਂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜਦੋਂ ਪੁਲਿਸ ਪਾਰਟੀ ਨੇ ਸਰਕੌਰ ਰੋਡ 'ਤੇ ਸਥਿਤ ਇੱਕ ਨਿੱਜੀ ਹੋਟਲ 'ਚ ਛਾਪਾ ਮਾਰਿਆ ਤਾਂ ਇੱਕ ਵਿਅਕਤੀ ਰਿਸੈਪਸ਼ਨ 'ਤੇ ਬੈਠਾ ਮਿਲਿਆ । ਜਦੋਂ ਉਸ ਦੇ ਕਾਊਂਟਰ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ 13 ਬੋਤਲਾਂ ਬੀਅਰ ਮਾਰਕਾ ਕਿੰਗ ਫਿਸ਼ਰ ਪੰਜਾਬ ਅਤੇ 12 ਬੋਤਲਾਂ ਬੀਅਰ ਮਾਰਕਾ ਮਿੱਲਰ ਐਸ ਪੰਜਾਬ ਬਰਾਮਦ ਹੋਈਆਂ। ਪੁਲੀਸ ਨੇ ਆਬਕਾਰੀ ਇੰਸਪੈਕਟਰ ਸੁਰਜੀਤ ਸਿੰਘ ਪਟਿਆਲਾ ਦੇ ਬਿਆਨਾਂ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

More News

NRI Post
..
NRI Post
..
NRI Post
..